ਬੰਬੀਹਾ ਗਰੁੱਪ ਦੀ ਹਰਿਆਣਾ ਸਰਕਾਰ ਤੇ ਪੁਲਿਸ ਨੂੰ ਧਮਕੀ

Prabhjot Kaur
2 Min Read

ਕਰਨਾਲ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਗੈਂਗਸਟਰ ਦਲੇਰ ਕੋਟੀਆ ਦੇ ਮਕਾਨ ਨੂੰ ਗੈਰਕਾਨੂੰਨੀ ਦੱਸਦੇ ਹੋਏ ਬੀਤੇ ਦਿਨੀਂ  ਉਸ ‘ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਇਸ ਕਾਰਵਾਈ ਕਾਰਨ ਗੁੱਸੇ ‘ਚ ਆਏ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਹਰਿਆਣਾ ਸਰਕਾਰ, ਪੁਲਿਸ ਤੇ DTP ਨੂੰ ਧਮਕੀ ਦਿੱਤੀ ਹੈ।

ਗੈਂਗਸਟਰ ਬੰਬੀਹਾ ਗਰੁੱਪ ਨੇ ਫੇਸਬੁੱਕ ‘ਤੇ ਪੋਸਟ ਕਰਕੇ ਲਿਖਿਆ ਹੈ ਕਿ, ‘ਸਤ ਸ੍ਰੀ ਅਕਾਲ, ਰਾਮ ਰਾਮ ਜੀ ਸਾਰੇ ਵੀਰ ਠੀਕ ਹੋਣਗੇ। ਸਾਰੇ ਜਾਣਦੇ ਹੋ ਕਿ ਦਲੇਰ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ, ਘਰ ਤੋੜ ਦਿੱਤਾ ਹੁਣ ਅਸੀਂ ਸਰਕਾਰ, ਪੁਲਿਸ ਤੇ DTP ਨੂੰ ਚਿਤਾਵਨੀ ਦਿੰਦੇ ਹਾਂ। ਤੁਸੀਂ ਕਰ ਲਿਆ ਜੋ ਕਰਨਾ ਹੁਣ ਅਸੀਂ ਕਰਾਂਗੇ ਸਹੀ ਨਹੀਂ ਕੀਤਾ ਹੁਣ ਅਸੀਂ ਦੱਸਾਂਗੇ ਕਿਵੇਂ ਕਿਸੇ ਦੇ ਘਰ ਤੋੜੀ ਦੇ ਨੇ ਇਹ ਘਰ 30 ਸਾਲ ਪੁਰਾਣਾ ਸੀ, ਇਸ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਉਸ ਦੇ ਪਰਿਵਾਰ ਦੀ ਕੀ ਹਾਲਤ ਹੋਵੇਗੀ। ਅਸੀਂ ਇਸ ਦਾ ਬਦਲਾ ਜ਼ਰੂਰ ਲਵਾਂਗੇ।’

ਇਸ ਸਬੰਧੀ ਜ਼ਿਲ੍ਹਾ ਨਗਰ ਪਲਾਨਰ ਆਰ.ਐਸ.ਬਾਠ ਅਤੇ ਸੀ.ਆਈ.ਏ.-2 ਦੇ ਇੰਚਾਰਜ ਮੋਹਨ ਲਾਲ ਦੀ ਹਾਜ਼ਰੀ ਵਿੱਚ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਅਸੰਧ-ਕਰਨਾਲ ਹਾਈਵੇਅ-709ਏ ਤੋਂ ਲਿੰਕ ਸੜਕ ’ਤੇ ਖੇਤਾਂ ਵਿੱਚ ਬਣੇ ਦਲੇਰ ਕੋਟੀਆ ਅਤੇ ਉਸ ਦੇ ਭਰਾ ਤੇਜੇਂਦਰ ਸਿੰਘ ਦੇ ਨਾਮ ’ਤੇ ਰਜਿਸਟਰਡ ਮਕਾਨ ਨੂੰ ਢਾਹ ਦਿੱਤਾ ਗਿਆ। ਦੱਸ ਦਈਏ ਕਿ ਦੋਵੇਂ ਭਰਾ ਵਿਦੇਸ਼ ‘ਚ ਹਨ ਅਤੇ ਦੋਵਾਂ ‘ਤੇ ਫਿਰੌਤੀ ਮੰਗਣ ਦੇ ਕਈ ਮਾਮਲੇ ਦਰਜ ਹਨ।

- Advertisement -

ਡੀਟੀਪੀ ਮੁਤਾਬਕ 15 ਦਿਨ ਪਹਿਲਾਂ ਨੋਟਿਸ ਦਿੱਤਾ ਗਿਆ ਸੀ, ਪਰ ਹੁਣ ਕਾਰਵਾਈ ਕੀਤੀ ਗਈ ਹੈ। ਸੀਆਈਏ-2 ਦੇ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਦਲੇਰ ਕੋਟੀਆ ਅਤੇ ਉਸ ਦੇ ਭਰਾ ਤੇਜੇਂਦਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਫਿਰੌਤੀ, ਕੁੱਟਮਾਰ ਆਦਿ ਦੇ 11 ਕੇਸ ਦਰਜ ਹਨ। ਜਾਣਕਾਰੀ ਮੁਤਾਬਕ ਇਹ ਵਿਦੇਸ਼ਾਂ ‘ਚ ਬੈਠ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਘਰ ਵਿੱਚ ਅਪਰਾਧਿਕ ਗਤੀਵਿਧੀਆਂ ਦੀਆਂ ਰਿਪੋਰਟਾਂ ਵੀ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment