ਹੁਣ ਗੈਂਗਸਟਰਾਂ ਦੀ ਕਬੱਡੀ ਖਿਡਾਰੀਆਂ ਨੂੰ ਧਮਕੀ

Prabhjot Kaur
2 Min Read

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਵਲੋਂ ਇੱਕ ਦੂਜੇ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਗੈਂਗਵਾਰ ਹੋਣ ਦਾ ਖਦਸ਼ਾ ਹੈ। ਗੈਂਗਸਟਰਾਂ ਨੇ ਇੱਕ ਵਾਰ ਫੇਰ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ। ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਸੋਸ਼ਲ ਮੀਡੀਆ ਇੱਕ ਪੋਸਟ ਪਾ ਕੇ ਕਬੱਡੀ ਪਰਮੋਟਰਾਂ ਤੇ ਖਿਡਾਰੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।

ਉਨ੍ਹਾਂ ਨੇ ਸੋਸ਼ਲ ਮੀਡੀ ਆ ‘ਤੇ ਪੋਸਟ ਕਰਦਿਆਂ ਲਿਖਿਆ, ‘ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾਂ ਨੂੰ, ਅੱਜ ਅਸੀਂ ਤੁਹਾਡੇ ਨਾਲ ਕੁੱਝ ਗੱਲਾਂ ਕਰਨ ਜਾ ਰਹੇ ਹਾਂ। ਇਹ ਗੱਲਾਂ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਕਬੱਡੀ ਪਰਮੋਟਰ ਤੇ ਖਿਡਾਰੀਆਂ ਨੂੰ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਸਾਡਾ ਤੇ ਸਾਡੇ ਗਰੁੱਪ ਦਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੇ ਜੋ ਜੱਗੂ ਭਗਵਾਨਪੁਰੀਆ ਆਪਣੀ ਕਾਲੀ ਕਮਾਈ ਦਾ ਪੈਸਾ ਕਬੱਡੀ ਰਾਹੀਂ white Money ਵਿੱਚ ਬਦਲ ਰਿਹਾ ਹੈ, ਇਸ ਕਰਕੇ ਸਾਡੀ ਕਬੱਡੀ ਖਿਡਾਰੀਆਂ ਨੂੰ ਸਾਡੀ ਇਹ ਲਾਸਟ ਬੇਨਤੀ ਆ ਕੇ ਕੋਈ ਵੀ ਖਿਡਾਰੀ ਨਾ ਤਾਂ ਉਹ ਇਨ੍ਹਾਂ ਦੇ ਕਹਿਣ ‘ਤੇ ਖੇਡੇ ਤੇ ਨਾ ਹੀ ਸਾਡੇ ਕਹਿਣ ‘ਤੇ, ਜਿੱਥੇ ਤੁਹਾਡਾ ਦਿਲ ਕਰਦਾ ਖੇਡੋ ਤੇ ਜੇ ਸਾਨੂੰ ਪਤਾ ਲੱਗਾ ਕੇ ਇਨ੍ਹਾਂ ਦੇ ਕਹਿਣ ‘ਤੇ ਖੇਡ ਰਿਹਾ ਤਾਂ ਓਹ ਆਪਣੀ ਮੌਤ ਦਾ ਜ਼ਿੰਮੇਵਾਰ ਆਪ ਹੋਵੇਗਾ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment