ਸਿਮਰਜੀਤ ਬੈਂਸ ‘ਤੇ ਪਰਚਾ ਦਰਜ ਕਰਨਾ ਪਿਆ ਮਹਿੰਗਾ? ਕੈਪਟਨ ‘ਤੇ ਹੋ ਗਈ ਵੱਡੀ ਅਦਾਲਤੀ ਕਾਰਵਾਈ? ਸੁਮੇਧ ਸੈਣੀ ਵੀ ਦੇ ਰਿਹੈ ਪੂਰਾ ਸਾਥ ?

TeamGlobalPunjab
2 Min Read

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ‘ਤੇ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਨੂੰ ‘ਇਹ ਦਫਤਰ ਤੇਰੇ ਬਾਪ ਦਾ ਨਹੀਂ ਹੈ’ ਕਹਿਣ ‘ਤੇ ਪਰਚਾ ਦਰਜ ਕਰਵਾਉਣ ਤੋਂ ਬਾਅਦ ਹੁਣ ਬੈਂਸ ਵੀ ਪੂਰੇ ਗੁੱਸੇ ‘ਚ ਆ ਗਏ ਹਨ। ਜਿੰਨ੍ਹਾਂ ਨੇ ਸਿਟੀ ਸੈਂਟਰ ਘੋਟਾਲਾ ਕੇਸ ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੰਦਰ ਇੱਕ ਅਰਜ਼ੀ ਦਾਖਲ ਕਰਕੇ ਇਹ ਮੰਗ ਕੀਤੀ ਹੈ ਕਿ ਇਸ ਕੇਸ ਦੀ ਲੁਧਿਆਣਾ ਅਦਾਲਤ ‘ਚ ਚੱਲ ਰਹੀ ਕਾਰਵਾਈ ਨੂੰ ਰੋਕ ਦਿੱਤਾ ਜਾਵੇ। ਬੈਂਸ ਤੋਂ ਇਲਾਵਾ ਇਹੋ ਜਿਹੀ ਇੱਕ ਅਰਜ਼ੀ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੇ ਵੀ ਪਾਈ ਹੈ ਤੇ ਅਦਾਲਤ ਨੇ ਇੰਨ੍ਹਾਂ ਦੋਵਾਂ ਅਰਜ਼ੀਆਂ ‘ਤੇ ਸੁਣਵਾਈ ਲਈ ਆਉਣ ਵਾਲਾ ਦਿਨ 19 ਸਤੰਬਰ ਨਿਰਧਾਰਤ ਕੀਤਾ ਹੈ। ਇਸੇ ਦਿਨ ਸਿਟੀ ਸੈਂਟਰ ਘੋਟਾਲੇ ਵਾਲੇ ਮੁੱਖ ਕੇਸ ਦੀ ਸੁਣਵਾਈ ਹਾਈਕੋਰਟ ‘ਚ ਹੋਣੀ ਹੈ।

ਦੱਸ ਦਈਏ ਕਿ ਇਸ ਮਾਮਲੇ ਨੂੰ ਬੰਦ ਕਰਨ ਲਈ ਪੁਲਿਸ ਨੇ ਅਦਾਲਤ ‘ਚ ਕਲੋਜ਼ਰ ਰਿਪੋਰਟ ਫਾਈਲ ਕਰ ਰੱਖੀ ਹੈ ਜਿਸ ਦੀ ਮੁਖਾਲਵਤ ਕਰਦਿਆਂ ਸਿਮਰਜੀਤ ਬੈਂਸ ਨੇ ਪਹਿਲਾਂ ਹੀ ਹਾਈਕੋਰਟ ‘ਚ ਪਹੁੰਚ ਕੀਤੀ ਹੋਈ ਪਰ ਹੁਣ ਬੈਂਸ ਵਲੋਂ ਦਾਖਲ ਕੀਤੀ ਗੲ ਅਰਜ਼ੀ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ ਇਹ ਅਰਜ਼ੀ ਬੈਂਸ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਪਰਚੇ ਦਾ ਜੁਵਾਬ ਦੇਣ ਲਈ ਦਾਖਲ ਕੀਤੀ ਗਈ ਹੈ ਜਿਹੜਾ ਪਰਚਾ ਕੈਪਟਨ ਅਮਰਿੰਦਰ ਸਿੰਘ ਨੇ ਬੈਂਸ ਦੀ ਡੀਸੀ ਨਾਲ ਹੋਈ ਤਕਰਾਰ ਤੋਂ ਬਾਅਦ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਹੁਣ ਵੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ‘ਤੇ ਦਰਜ ਸਿਟੀ ਸੈਂਟਰ ਘੋਟਾਲਾ ਮਾਮਲੇ ‘ਚ ਬੈਂਸ ਦੀ ਅਰਜ਼ੀ ‘ਤੇ ਅਦਾਲਤ ਕੀ ਰੁਖ ਅਪਣਾਉਂਦੀ ਹੈ।

Share this Article
Leave a comment