ਵਿਵਾਦਾਂ ਤੋਂ ਬਾਅਦ ਯੂਟਿਊਬ ਤੋਂ ਹਟਾਇਆ ਗਿਆ ਬਾਦਸ਼ਾਹ ਨਵਾਂ ਗਾਣਾ

Global Team
2 Min Read

ਚੰਡੀਗੜ੍ਹ : ਰੈਪਰ-ਗਾਇਕ ਬਾਦਸ਼ਾਹ ਇੱਕ ਵਾਰ ਫਿਰ ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਿਆ ਹੈ। ਬਾਦਸ਼ਾਹ ਦੇ ਇਸ ਗਾਣੇ ‘ਚ ਡਾਂਸ ਕਰਦੀਆਂ ਕੁੜੀਆਂ ਨੂੰ ਸਕੂਲ ਦੀ ਡਰੈੱਸ ਵਿੱਚ ਦਿਖਾਇਆ ਗਿਆ ਹੈ ਅਤੇ ਘਟੀਆ ਸ਼ਬਦਾਵਲੀ ਵੀ ਵਰਤੀ ਗਈ ਹੈ। ਬਾਦਸ਼ਾਹ ਦੇ ਨਵੇਂ ਗੀਤ “ਟਟੀਰੀ” ਦੇ ਰਿਲੀਜ਼ ਤੋਂ ਬਾਅਦ ਪੈਦਾ ਹੋਏ ਵਿਵਾਦ ਕਾਰਨ ਹੁਣ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। 1 ਮਾਰਚ 2026 ਨੂੰ ਰਿਲੀਜ਼ ਹੋਏ ਇਸ ਗੀਤ ‘ਤੇ 5 ਕਰੋੜ ਤੋਂ ਵੱਧ ਵਿਊਜ਼ ਸਨ।

ਦੱਸਣਯੋਗ ਹੈ ਕਿ ਯੂਟਿਊਬ ਨੇ ਇਹ ਕਾਰਵਾਈ ਸਰਕਾਰ ਦੀ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਕੀਤੀ ਹੈ। ਭਾਰਤ ਵਿੱਚ ਉਪਭੋਗਤਾ ਹੁਣ ਗਾਣੇ ਨਾਲ ਸਬੰਧਤ ਸਮੱਗਰੀ ਨਹੀਂ ਦੇਖ ਸਕਣਗੇ। ਡਿਸਕ੍ਰਿਪਸ਼ਨ ਵਿੱਚ ਵੀ ਗਾਣੇ ਬਾਰੇ ਕੋਈ ਵੇਰਵਾ ਉਪਲਬਧ ਨਹੀਂ ਹੈ। ਦੱਸ ਦਈਏ ਕਿ ਜਿਵੇਂ ਹੀ ਇਹ ਗਾਣਾ ਰਿਲੀਜ਼ ਹੋਇਆ ਕਈ ਸਮਾਜਿਕ ਸੰਗਠਨਾਂ ਨੇ ਇਸਦੇ ਬੋਲਾਂ ‘ਤੇ ਇਤਰਾਜ਼ ਉਠਾਏ।

ਇਸ ਤੋਂ ਬਾਅਦ ਹਰਿਆਣਾ ਮਹਿਲਾ ਕਮਿਸ਼ਨ ਨੇ ਬਾਦਸ਼ਾਹ ਨੂੰ ਇੱਕ ਨੋਟਿਸ ਅਤੇ ਸੰਮਨ ਜਾਰੀ ਕੀਤਾ, ਜਿਸ ਵਿੱਚ ਉਸਨੂੰ 13 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ। ਸ਼ੁੱਕਰਵਾਰ ਨੂੰ ਪੰਚਕੂਲਾ ਕ੍ਰਾਈਮ ਬ੍ਰਾਂਚ ਅਤੇ ਜੀਂਦ ਪੁਲਿਸ ਸਟੇਸ਼ਨ ਵਿੱਚ ਗੀਤ ਵਿਰੁੱਧ ਐਫਆਈਆਰ ਵੀ ਦਰਜ ਕੀਤੀ ਗਈ। ਇਸ ਗਾਣੇ ਵਿੱਚ ਕੈਥਲ-ਅਧਾਰਤ ਮੁੱਕੇਬਾਜ਼ ਸਿਮਰਨ ਜਗਲਾਨ ਦੀ ਆਵਾਜ਼ ਵੀ ਹੈ, ਜੋ ਹਰਿਆਣਵੀ ਕਰਮਬੀਰ ਫੌਜੀ ਦੀ ਧੀ ਹੈ।

ਦੱਸ ਦਈਏ ਕਿ ਹਰਿਆਣਾ ਦੇ ਮੰਤਰੀ ਮਹਿਪਾਲ ਢਾਂਡਾ ਨੇ ਵੀ ਇਸ ਵਿਵਾਦ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਅਜਿਹੇ ਗੀਤ ਰਾਜ ਦੇ ਸੱਭਿਆਚਾਰ ਨੂੰ ਠੇਸ ਪਹੁੰਚਾਉਂਦੇ ਹਨ। ਇਸ ਤੋਂ ਪਹਿਲਾਂ ਦਿਨ ਵਿੱਚ, ਐੱਚ.ਐੱਸ.ਸੀ.ਡਬਲਯੂ. (HSCW) ਦੀ ਚੇਅਰਪਰਸਨ ਰੇਣੂ ਭਾਟੀਆ ਨੇ ਕਿਹਾ ਕਿ ਗਾਣੇ ਦੇ ਬੋਲ ਅਸ਼ਲੀਲ ਹਨ ਅਤੇ ਸੱਭਿਆਚਾਰਕ ਸੀਮਾਵਾਂ ਅਤੇ ਮਰਿਆਦਾ ਦੀ ਉਲੰਘਣਾ ਕਰਦੇ ਹਨ; ਅਜਿਹੀਆਂ ਸ਼ਿਕਾਇਤਾਂ ਤੋਂ ਬਾਅਦ ਪੈਨਲ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment