ਬਿੰਦੁੂ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਧਰਮ ਪਤਨੀ ਸਾਬਕਾ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਪਟਿਆਲਾ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਅੱਜ ਪਟਿਆਲਾ ਜੇਲ੍ਹ ਵਿੱਚ ਪੁੱਜੇ।
ਚੇਤੇ ਰਹੇ ਕਿ ਅੱਜ ਬਿਕਰਮ ਸਿੰਘ ਮਜੀਠੀਆ ਦਾ ਜਨਮ ਦਿਨ ਵੀ ਹੈ।
ਸੁਖਬੀਰ ਤੇ ਹਰਸਿਮਰਤ ਨੇ ਅੱਜ ਪਹਿਲੀ ਵਾਰ ਜੇਲ੍ਹ ਵਿਚ ਬੰਦ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ ਤੇ ਜਨਮ ਦਿਨ ਦੀ ਵਧਾਈ ਦਿੱਤੀ । ਜਦਕਿ ਇਸ ਮੌਕੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰ ਅਕਾਲੀ ਆਗੂਆਂ ਨੇ ਵੀ ਬਿਕਰਮ ਨਾਲ ਮੁਲਾਕਾਤ ਕੀਤੀ ਹੇੈ।
ਭਾਵੇਂ ਕਿ ਬਿਕਰਮ ਸਿੰਘ ਮਜੀਠੀਆ ਇਕ ਬਹੁ ਚਰਚਿਤ ਪੁਰਾਣੇ ਡਰੱਗ ਮਾਮਲੇ ਵਿੱਚ ਜੇਲ੍ਹ ਗਏ ਹਨ ਕੀ ਇਹ ਅਕਾਲੀ ਦਲ ਦੇ ਇਤਿਹਾਸ ਵਿਚ ਬਿਕਰਮ ਦੀ ਜੇਲ੍ਹ ਜਾਣ ਦੀ ਉਪਲਬਧੀ ਮੰਨੀ ਜਾਵੇਗੀ ਕਿਉਂ ਕਿ ਹੁਣ ਤੱਕ ਪਾਰਟੀ ਦੇ ਸਰਪ੍ਰਸਤ ਤੇ ਅਕਾਲੀ ਦਲ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪਰਕਾਸ਼ ਸਿੰਘ ਬਾਦਲ ਹਮੇਸ਼ਾ ਸੁਖਬੀਰ ਬਾਦਲ ਦੇ ਸਾਲੇ ਬਿਕਰਮ ‘ਤੇ ਇਹ ਤੰਜ ਕੱਸਦੇ ਰਹੇ ਹਨ ਕਿ ਉਨ੍ਹਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਸਮੇਂ ਦੇ ਹਾਕਮਾਂ ਨਾਲ ਟੱਕਰ ਲੈੰਦਿਆ ਜੇਲ੍ਹਾਂ ਕੱਟੀਆਂ ਹਨ ਪਰ ਉਹਨਾਂ (ਬਿਕਰਮ ) ਨੂੰ ਬੈਠੇ ਬਿਠਾਏ ਵੱਡੇ ਅਹੁਦੇ ਮਿਲ ਗਏ ਹਨ। ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਕਈ ਵਾਰ ਖੁੱਲ੍ਹੇ ਮੰਚ ਤੇ ਵੀ ਆਖ ਚੁੱਕੇ ਹਨ ਭਾਵੇਂ ਕਿ ਬਾਦਲ ਦੇ ਇਸ ਤੰਜ ਨੂੰ ਕਈ ਵਾਰ ਬਿਕਰਮ ਤੇ ਹੋਰ ਅਕਾਲੀ ਆਗੂ ਹਾਸੇ ਤੇ ਮਜ਼ਾਕ ਵਿਚ ਲੈਂਦੇ ਰਹੇ ਹਨ ਪਰ ਹੁਣ ਬਿਕਰਮ ਸੱਚ ਮੁੱਚ ਇਕ ਮਾਮਲੇ ਚ ਜੇਲ੍ਹ ਚਲੇ ਗਏ ਹਨ ਭਾਵੇਂ ਕਿ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸਿਆਸੀ ਬਦਲਾਖੋਰੀ ਕਰਨ ਅਤੇ ਝੂਠਾ ਕੇਸ ਦਰਜ ਕਰਨ ਦਾ ਦੋਸ਼ ਲਾਉਂਦੇ ਆ ਰਹੇ ਹਨ।
- Advertisement -
ਸੱਤਾ ਦੇ ਗਲਿਆਰਿਆਂ ਵਿੱਚ ਇਹ ਆਮ ਚਰਚਾ ਹੈ ਕਿ ਸਾਬਕਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਕਸਰ ਬਿਕਰਮ ਤੇ ਜੇਲ੍ਹ ਜਾਣ ਦਾ ਤੰਜ ਕੱਸਦੇ ਰਹੇ ਹਨ ਕਿ ਹੁਣ ਬਿਕਰਮ ਦੇ ਜੇਲ੍ਹ ਜਾਣ ਨਾਲ ਬਾਦਲ ਦੀ ਇੱਛਾ ਪੂਰੀ ਹੋ ਗਈ ਹੈ। ਦੂਜੇ ਪਾਸੇ ਕਾਂਗਰਸੀ ਆਗੂ ਦੱਬੀ ਆਵਾਜ਼ ਵਿਚ ਕਹਿ ਰਹੇ ਹਨ ਕਿ ਬਾਦਲ ਦੀ ਦਿਲੀ ਇੱਛਾ ਪੂਰੀ ਹੋ ਗਈ ਹੈ ਕਿਉਂ ਕਿ ਬਿਕਰਮ ਮਜੀਠੀਆ ਨੇ ਬਹੁਤ ਛੋਟੀ ਉਮਰ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਲਈਆਂ ਤੇ ਵੱਡੀਆਂ ਪੋਸਟਾਂ ਤੇ ਬਿਰਾਜਮਾਨ ਹੋਏ ਹਨ ਕਿਉਂਕਿ ਉਸ ਦੀ ਇੱਕੋ ਪ੍ਰਾਪਤੀ ਹੈ ਕਿ ਉਹ ਹਰਸਿਮਰਤ ਦਾ ਭਰਾ ਹੈ ਜਦ ਕਿ ਅਕਾਲੀ ਦਲ ਦੇ ਵਿੱਚ ਪੰਥਕ ਤੇ ਜੇਲ੍ਹਾਂ ਕੱਟਣ ਵਾਲੇ ਆਗੂਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।ਜਿਸ ਕਰ ਕੇ ਪਾਰਟੀ ਦੇ ਵੱਡੇ ਆਗੂ ਸੁਖਦੇਵ ਸਿੰਘ ਢੀਂਡਸਾ ਵਰਗੇ ਪਾਰਟੀ ਨੂੰ ਅਲਵਿਦਾ ਕਹਿ ਗਏ ਹਨ ਕਈ ਹੋਰ ਆਗੂਆਂ ਨੇ ਵੀ ਪਿਛਲੇ ਦਿਨਾਂ ਦੌਰਾਨ ਅਕਾਲੀ ਦਲ ਨੂੰ ਅਲਵਿਦਾ ਕਿਹਾ ਸੀ ਭਾਵੇਂ ਕਿ ਕੁਝ ਆਗੂ ਵਾਪਸ ਅਕਾਲੀ ਦਲ ਵਿੱਚ ਪਰਤ ਆਏ ਹਨ ਪਰ ਇਹ ਆਮ ਚਰਚਾ ਰਹੀ ਹੈ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਕਾਲੀ ਦਲ ਚ ਬਿਕਰਮ ਮਜੀਠੀਏ ਦੇ ਵਧ ਰਹੇ ਪ੍ਰਭਾਵ ਤੋਂ ਖਫ਼ਾ ਹਨ ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਿਕਰਮ ਮਜੀਠੀਆ ਇਕ ਡਰੱਗ ਮਾਮਲੇ ਚ ਜੇਲ ਗਏ ਹਨ ਕਿ ਇਹ ਅਕਾਲੀ ਦਲ ਦੇ ਇਤਿਹਾਸ ਮੁਤਾਬਕ ਇਸ ਨੂੰ ਬਿਕਰਮ ਸਿੰਘ ਮਜੀਠੀਆ ਦੀ ਕੁਰਬਾਨੀ ਮੰਨਿਆ ਜਾਵੇਗਾ ਜਾਂ ਨਹੀਂ ।