ਅਮਰੀਕਾ ਦੇ ਹਿੰਦੂਆਂ ਨੇ ਅਯੁੱਧਿਆ ਰਾਮ ਮੰਦਿਰ ਦੇ ਪਵਿੱਤਰ ਸਮਾਰੋਹ ਤੋਂ ਪਹਿਲਾਂ ਕੱਢੀ ਵਿਸ਼ਾਲ ਕਾਰ ਰੈਲੀ

Rajneet Kaur
2 Min Read

ਨਿਊਜ਼ ਡੈਸਕ: 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਸਥਾਪਨਾ ਹੋਣ ਜਾ ਰਹੀ ਹੈ। ਅਜਿਹੇ ‘ਚ ਭਾਰਤ ਹੀ ਨਹੀਂ ਦੁਨੀਆ ਦੇ ਕਈ ਦੇਸ਼ਾਂ ‘ਚ ਉਤਸ਼ਾਹ ਦਾ ਮਾਹੌਲ ਹੈ। ਅਮਰੀਕਾ ‘ਚ ਸੱਤ ਸਮੁੰਦਰ ਪਾਰ ‘ਜੈ ਸ਼੍ਰੀ ਰਾਮ’ ਦੇ ਨਾਅਰੇ ਗੂੰਜ ਰਹੇ ਹਨ। ਹਿੰਦੂ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਇਸ ਮਹੀਨੇ ਦੇ ਅੰਤ ਵਿੱਚ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਪਵਿੱਤਰ ਸਮਾਰੋਹ ਤੋਂ ਪਹਿਲਾਂ ਐਤਵਾਰ ਨੂੰ ਹਿਊਸਟਨ ਵਿੱਚ ਇੱਕ ਵਿਸ਼ਾਲ ਕਾਰ ਰੈਲੀ ਕੱਢੀ। ਰੈਲੀ ਭਜਨ ਗਾਉਂਦੀ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੀ ਹੋਈ ਰਸਤੇ ਵਿੱਚ 11 ਮੰਦਿਰਾਂ ਵਿੱਚ ਵੀ ਰੁਕੀ।

ਅਮਰੀਕਾ ਦੀ ਵਿਸ਼ਵ ਹਿੰਦੂ ਪ੍ਰੀਸ਼ਦ (VHPA) ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੰਦਿਰ ਦੇ ਅਧਿਕਾਰੀਆਂ ਨੂੰ ਰਸਮੀ ਸੱਦਾ ਵੀ ਦਿੱਤਾ ਹੈ। ਰਾਮ ਮੰਦਿਰ ਦੀ ਤਸਵੀਰ ਵਾਲੇ ਭਾਰਤੀ ਅਤੇ ਅਮਰੀਕਾ ਦੇ ਝੰਡੇ ਅਤੇ ਭਗਵੇਂ ਬੈਨਰ ਲੈ ਕੇ 500 ਤੋਂ ਵੱਧ ਲੋਕਾਂ ਨੇ 216 ਕਾਰਾਂ ਦੀ ਕਰੀਬ ਪੰਜ ਕਿਲੋਮੀਟਰ ਲੰਬੀ ਕਤਾਰ ਨਾਲ ਰੈਲੀ ਕੱਢੀ। ਇਸ ਦੌਰਾਨ ਅੱਠ ਪੁਲਿਸ ਮੁਲਾਜ਼ਮ ਵੀ ਆਪਣੇ ਮੋਟਰਸਾਈਕਲਾਂ ’ਤੇ ਰੈਲੀ ਦੇ ਨਾਲ ਮੌਜੂਦ ਸਨ।

ਹਿਊਸਟਨ ਦੇ ਸਮਾਜ ਸੇਵਕ ਜੁਗਲ ਮਲਾਨੀ ਨੇ ਸ਼੍ਰੀ ਮੀਨਾਕਸ਼ੀ ਮੰਦਰ ਤੋਂ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਦੁਪਹਿਰ ਨੂੰ ਰਿਚਮੰਡ ਦੇ ਸ਼੍ਰੀ ਸ਼ਰਦ ਅੰਬਾ ਮੰਦਿਰ ਪਹੁੰਚ ਕੇ ਸਮਾਪਤ ਹੋਈ। ਰੈਲੀ ਨੇ ਹਿਊਸਟਨ ਦੇ ਰੁਝੇਵਿਆਂ ਭਰੇ ਮਾਰਗਾਂ ਤੋਂ ਹੁੰਦੇ ਹੋਏ ਲਗਭਗ 160 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਛੇ ਘੰਟੇ ਚੱਲੀ ਇਸ ਰੈਲੀ ਦੌਰਾਨ ਲਗਭਗ 11 ਮੰਦਿਰਾਂ ਵਿੱਚ ਵੀ ਰੁਕੀ। VHPA ਦਾ ਕਹਿਣਾ ਹੈ ਕਿ ਵੱਖ-ਵੱਖ ਮੰਦਿਰਾਂ ਵਿਚ ਇਕੱਠੇ ਹੋਏ 2,500 ਤੋਂ ਵੱਧ ਸ਼ਰਧਾਲੂਆਂ ਦੁਆਰਾ ਕਾਰ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਪ੍ਰਤੀ ਦਿਖਾਈ ਗਈ ਸ਼ਰਧਾ ਅਤੇ ਪਿਆਰ ਬਹੁਤ ਹੀ ਸ਼ਾਨਦਾਰ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment