ਹਿਮਾਚਲ ਦੇ ਕੁਝ ਹਿੱਸਿਆਂ ਵਿੱਚ 10 ਜੂਨ ਤੱਕ ਖਰਾਬ ਮੌਸਮ ਦੀ ਸੰਭਾਵਨਾ, ਕਈ ਥਾਵਾਂ ‘ਤੇ ਯੈਲੋ ਅਲਰਟ ਜਾਰੀ

Rajneet Kaur
2 Min Read

ਨਿਊਜ਼ ਡੈਸਕ: ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ 10 ਜੂਨ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, 6 ਤੋਂ 10 ਜੂਨ ਤੱਕ ਰਾਜ ਦੇ ਮੱਧ ਅਤੇ ਉੱਚੇ ਪਹਾੜੀਆਂ ‘ਤੇ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਮੈਦਾਨੀ ਇਲਾਕਿਆਂ ਵਿੱਚ 9 ਜੂਨ ਤੋਂ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਅੱਜ ਸੂਬੇ ਦੀ ਰਾਜਧਾਨੀ ਸ਼ਿਮਲਾ ਅਤੇ ਆਸਪਾਸ ਦੇ ਇਲਾਕਿਆਂ ‘ਚ ਧੁੱਪ ਦੇ ਨਾਲ-ਨਾਲ ਹਲਕੇ ਬੱਦਲ ਵੀ ਛਾਏ ਰਹੇ। ਅੱਜ ਅਤੇ ਕੱਲ੍ਹ ਕੁਝ ਥਾਵਾਂ ‘ਤੇ ਤੂਫ਼ਾਨ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਸੋਮਵਾਰ ਸ਼ਾਮ ਨੂੰ ਮੰਡੀ ‘ਚ ਤੇਜ਼ ਹਨੇਰੀ ਅਤੇ ਗੜੇਮਾਰੀ ਦੇ ਨਾਲ-ਨਾਲ ਤੇਜ਼ ਬਾਰਿਸ਼ ਹੋਈ। ਇਸ ਕਾਰਨ ਸਭ ਤੋਂ ਵੱਧ ਨੁਕਸਾਨ ਸੇਰਾਜ, ਨਾਚਨ ਅਤੇ ਧਰਮਪੁਰ ਵਿੱਚ ਹੋਇਆ, ਜਿੱਥੇ ਗੜੇਮਾਰੀ ਕਾਰਨ ਅੰਬ, ਆੜੂ, ਨਾਸ਼ਪਾਤੀ ਅਤੇ ਹੋਰ ਫਲ ਖਰਾਬ ਹੋ ਗਏ। ਮੀਂਹ ਕਾਰਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਦੇਰ ਸ਼ਾਮ ਤੱਕ ਆਪਣੇ ਘਰਾਂ ਤੱਕ ਪਹੁੰਚਣਾ ‘ਚ ਦਿਕਤ ਦਾ ਸਾਹਮਣਾ ਕਰਨਾ ਪਿਆ।  ਸੜਕਾਂ ’ਤੇ ਥਾਂ-ਥਾਂ ਪਾਣੀ ਖੜ੍ਹਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਮੰਡੀ, ਬੱਲ੍ਹ, ਸੁੰਦਰਨਗਰ, ਨਾਚਨ, ਸੇਰਾਜ, ਜੋਗਿੰਦਰਨਾਰ, ਲਾਡਭਦੋਲ ਅਤੇ ਸਰਕਾਘਾਟ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਹੋਈ। ਬੇਮੌਸਮੀ ਮੀਂਹ, ਧਰਮਪੁਰ ਵਿੱਚ ਝੱਖੜ ਅਤੇ ਗੜੇਮਾਰੀ ਕਾਰਨ ਕਿਸਾਨਾਂ ਅਤੇ ਬਾਗਬਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਧਰਮਪੁਰ ਸਬ-ਡਵੀਜ਼ਨ ਦੇ ਪਹਾੜਾ, ਬਨੇਹਰਦੀ, ਕਨੂਸਲ, ਬਰੋਟੀ ਵਿੱਚ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋਈ, ਜਿਸ ਕਾਰਨ ਅੰਬ, ਲੀਚੀ, ਅਨਾਰ, ਅਮਰੂਦ, ਆੜੂ, ਆਲੂ ਆਦਿ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment