ਵਰਜੀਨੀਆ ਵਿਚ ਬਾਲ ਸੁਧਾਰ ਘਰ ‘ਤੇ ਕੋਰੋਨਾ ਵਾਇਰਸ ਦਾ ਬੁਰਾ ਸਾਇਆ! 25 ਬੱਚੇ ਪਾਜ਼ਿਟਿਵ

TeamGlobalPunjab
1 Min Read

ਵਰਜੀਨੀਆ : ਅਮਰੀਕਾ ਦੇ ਵਰਜਿਨਾ ਵਿਚ ਕੋਰੋਨਾ ਵਾਇਰਸ ਦਾ ਬੁਰਾ ਸਾਇਆ ਬਾਲ ਸੁਧਾਰ ਘਰ ਤੱਕ ਵੀ ਪਹੁੰਚ ਗਿਆ ਹੈ । ਇਥੇ ਹੀ ਬਸ ਨਹੀਂ ਇਹ ਕੋਰੋਨਾ ਵਾਇਰਸ ਦਾ ਹੋਟਸਪੋਟ ਏਰੀਆ ਬਣ ਗਿਆ ਹੈ । ਜਾਣਕਾਰੀ ਮੁਤਾਬਿਕ ਬਾਲ ਸੁਧਾਰ ਘਰ ਵਿਚ 25 ਬਚੇ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ । ਇਸ ਤੋਂ ਬਾਅਦ ਬਚਿਆ ਸਮੇਤ ਸਥਾਨਕ ਅਧਿਕਾਰੀਆਂ ਨੂੰ ਕੁਆਰਨਟਾਈਂਨ ਕੀਤਾ ਗਿਆ ਹੈ ।
ਦੱਸ ਦੇਈਏ ਕਿ ਪੂਰੇ ਅਮਰੀਕਾ ਦੇ ਸੁਧਾਰ ਘਰਾਂ ਵਿਚ ਜਿੰਨੇ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚੋ 30 % ਮਾਮਲੇ ਇਕਲੇ ਵਰਜੀਨੀਆ ਚ ਦਸੇ ਜਾ ਰਹੇ ਹਨ । ਇਸ ਸੁਧਾਰ ਘਰ ਵਿਚ 11 ਸਾਲ ਤੋਂ ਲੈ ਕੇ 20 ਸਾਲ ਤਕ ਦੇ 280 ਬੱਚੇ ਹਨ । ਇਸ ਤੋਂ ਬਾਅਦ ਬੱਚਿਆਂ ਨੂੰ ਸੁਧਾਰ ਘਰਾਂ ਵਿੱਚੋ ਬਾਹਰ ਕੱਢਣ ਲਈ ਗਵਰਨਰ ਨੂੰ ਅਪੀਲ ਕੀਤੀ ਜਾ ਰਹੀ ਹੈ ।

ਦਸਨਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਡੀ ਤਦਾਦ ਵਿਚ ਸਾਹਮਣੇ ਆਏ ਹਨ । ਇਥੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 7,39,988 ਹੋ ਗਈ ਹੈ ਜਦੋ ਕਿ 38 ਹਜ਼ਾਰ 9 ਸੌ 28 ਵਿਅਕਤੀਆਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਰਾਹਤ ਦੀ ਖ਼ਬਰ ਵੀ ਹੈ ਕਿ ਇਥੇ 66,357 ਵਿਅਕਤੀ ਇਲਾਜ਼ ਤੋਂ ਬਾਅਦ ਠੀਕ ਹੋ ਗਏ ਹਨ ।

Share this Article
Leave a comment