ਵਰਜੀਨੀਆ : ਅਮਰੀਕਾ ਦੇ ਵਰਜਿਨਾ ਵਿਚ ਕੋਰੋਨਾ ਵਾਇਰਸ ਦਾ ਬੁਰਾ ਸਾਇਆ ਬਾਲ ਸੁਧਾਰ ਘਰ ਤੱਕ ਵੀ ਪਹੁੰਚ ਗਿਆ ਹੈ । ਇਥੇ ਹੀ ਬਸ ਨਹੀਂ ਇਹ ਕੋਰੋਨਾ ਵਾਇਰਸ ਦਾ ਹੋਟਸਪੋਟ ਏਰੀਆ ਬਣ ਗਿਆ ਹੈ । ਜਾਣਕਾਰੀ ਮੁਤਾਬਿਕ ਬਾਲ ਸੁਧਾਰ ਘਰ ਵਿਚ 25 ਬਚੇ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ । ਇਸ ਤੋਂ ਬਾਅਦ ਬਚਿਆ ਸਮੇਤ ਸਥਾਨਕ ਅਧਿਕਾਰੀਆਂ ਨੂੰ ਕੁਆਰਨਟਾਈਂਨ ਕੀਤਾ ਗਿਆ ਹੈ ।
ਦੱਸ ਦੇਈਏ ਕਿ ਪੂਰੇ ਅਮਰੀਕਾ ਦੇ ਸੁਧਾਰ ਘਰਾਂ ਵਿਚ ਜਿੰਨੇ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚੋ 30 % ਮਾਮਲੇ ਇਕਲੇ ਵਰਜੀਨੀਆ ਚ ਦਸੇ ਜਾ ਰਹੇ ਹਨ । ਇਸ ਸੁਧਾਰ ਘਰ ਵਿਚ 11 ਸਾਲ ਤੋਂ ਲੈ ਕੇ 20 ਸਾਲ ਤਕ ਦੇ 280 ਬੱਚੇ ਹਨ । ਇਸ ਤੋਂ ਬਾਅਦ ਬੱਚਿਆਂ ਨੂੰ ਸੁਧਾਰ ਘਰਾਂ ਵਿੱਚੋ ਬਾਹਰ ਕੱਢਣ ਲਈ ਗਵਰਨਰ ਨੂੰ ਅਪੀਲ ਕੀਤੀ ਜਾ ਰਹੀ ਹੈ ।
ਵਰਜੀਨੀਆ ਵਿਚ ਬਾਲ ਸੁਧਾਰ ਘਰ ‘ਤੇ ਕੋਰੋਨਾ ਵਾਇਰਸ ਦਾ ਬੁਰਾ ਸਾਇਆ! 25 ਬੱਚੇ ਪਾਜ਼ਿਟਿਵ
Leave a Comment
Leave a Comment