ਦੁਰਲੱਭ ਮਾਮਲਾ: ਬੱਚੇਦਾਨੀ ਦੀ ਥਾਂ ਔਰਤ ਦੇ ਲੀਵਰ ‘ਚ ਮਿਲਿਆ ਭਰੂਣ

TeamGlobalPunjab
2 Min Read

ਨਿਊਜ਼ ਡੈਸਕ: ਕੈਨੇਡਾ ਦੇ ਮੈਨੀਟੋਬਾ ‘ਚ ਇੱਕ ਰਿਸਰਚ ਇੰਸਟੀਚਿਊਟ ਤੇ ਬੱਚਿਆਂ ਦੇ ਡਾਕਟਰ ਮਾਈਕਲ ਨਾਰਵੇ ਨੇ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧੀ ਆਨਲਾਈਨ ਜਾਣਕਾਰੀ ਦਿੰਦੇ ਲਿਖਿਆ ਕਿ ਇੱਕ 33 ਸਾਲਾ ਔਰਤ ਦਾ ਮਾਹਵਾਰੀ ਕਾਲ 49 ਦਿਨ ਦਾ ਰਿਹਾ। ਜਿਸ ਵਿੱਚ ਉਸ ਨੂੰ 14 ਦਿਨਾਂ ਤੱਕ ਲਗਾਤਾਰ ਬਲੀਡਿੰਗ ਹੁੰਦੀ ਰਹੀ, ਫਿਰ ਉਨ੍ਹਾਂ ਨੇ ਸੋਨੋਗ੍ਰਾਫੀ ‘ਚ ਉਸ ਦੇ ਲੀਵਰ ਨੂੰ ਦੇਖਿਆ ਤਾਂ ਉਸ ‘ਚ ਬੱਚਾ ਨਜ਼ਰ ਆਇਆ। ਉਸ ਔਰਤ ਨੂੰ ਏਕਟੋਪਿਕ ਪ੍ਰੈਗਨੈਂਸੀ (ectopic pregnancy) ਸੀ ਜੋ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ।

ਉਨ੍ਹਾਂ ਨੇ ਕਿਹਾ ਕਿ, ‘ਅਸੀਂ ਪੇਟ ‘ਚ ਤਾਂ ਪ੍ਰੈਗਨੈਂਸੀ ਦੇਖੀ ਹੈ ਪਰ ਲੀਵਰ ‘ਚ ਪ੍ਰੈਗਨੈਂਸੀ ਕਦੇ ਨਹੀਂ ਦੇਖੀ। ਅਜਿਹਾ ਮੈਂ ਪਹਿਲੀ ਵਾਰ ਦੇਖਿਆ ਹੈ।’ ਡਾਕਟਰ ਨੇ ਇਸ ਦੀ ਵੀਡੀਓ ਕਲਿੱਪ ਆਪਣੇ ਟਿਕਟੌਕ ਅਕਾਊਂਟ ‘ਤੇ ਵੀ ਪੋਸਟ ਕੀਤੀ ਹੈ। ਉਸ ਵੀਡੀਓ ਨੂੰ ਦੋ ਦਿਨ ਅੰਦਰ 30 ਲੱਖ ਲੋਕਾਂ ਨੇ ਦੇਖਿਆ ਹੈ ਤੇ 17 ਹਜ਼ਾਰ ਤੋਂ ਜ਼ਿਆਦਾ ਕੁਮੈਂਟ ਆਏ ਹਨ। ਸਰਜਨ ਇਸ ਮਾਮਲੇ ‘ਚ ਮਹਿਲਾ ਦੀ ਜਾਨ ਤਾਂ ਬਚਾ ਸਕਦੇ ਹਨ, ਪਰ ਲੀਵਰ ‘ਚ ਪਲ ਰਹੇ ਭਰੂਣ ਦੀ ਜਾਨ ਨਹੀਂ ਬਚ ਸਕਦੀ।

ਨੈਸ਼ਨਲ ਸੈਂਟਰ ਫ਼ਾਰ ਬਾਇਓਟੈਕਨਾਲੋਜੀ ਇਨਫਾਰਮੇਸ਼ਨ ਮੁਤਾਬਕ ਲੀਵਰ ‘ਚ ਪ੍ਰੈਗਨੈਂਸੀ ਨੂੰ ਏਕਟੋਪਿਕ ਪ੍ਰੈਗਨੈਂਸੀ ਕਹਿੰਦੇ ਹਨ, ਇਸ ਤਰ੍ਹਾਂ ਦੇ ਹੁਣ ਤੱਕ 14 ਕੇਸ ਦੇਖੇ ਗਏ ਹਨ। ਅਜਿਹਾ ਇੱਕ ਕੇਸ 2012 ਵਿੱਚ ਵੀ ਸਾਹਮਣੇ ਆਇਆ, ਜਿੱਥੇ 18 ਹਫ਼ਤੇ ਦਾ ਇੱਕ ਭਰੂਣ ਲੀਵਰ ‘ਚ ਸੀ, ਪਰ ਸਰਜਰੀ ਦੌਰਾਨ ਉਸ ਔਰਤ ਦੀ ਮੌਤ ਹੋ ਗਈ ਸੀ।

Share this Article
Leave a comment