ਬੱਬੂ ਮਾਨ ਦੇ ਕੱਟੜ ਫੈਨਜ਼ ਲਈ ਖੁਸ਼ਖਬਰੀ, ਨਵਾਂ ਗੀਤ ਜਲਦ ਹੋਵੇਗਾ ਰਿਲੀਜ਼

TeamGlobalPunjab
1 Min Read

ਨਿਊਜ਼ ਡੈਸਕ: ਮਾਨ ਬਈਮਾਨ ਬੱਬੂ ਮਾਨ ਨੇ ਆਪਣੇ ਫੈਨਜ਼ ਦੀ ਉਤਸੁਕਤਾ ਵਧਾ ਦਿਤੀ ਹੈ। ਪੰਜਾਬੀ ਗਾਇਕ ਬੱਬੂ ਮਾਨ ਦੇ ਫੈਂਨਜ਼ ਅੱਗੇ ਕੱਟੜ ਲਫਜ਼  ਜ਼ਰੂਰ ਲੱਗਦਾ ਹੈ ਯਾਨੀ ਕਿ ਬੱਬੂ ਮਾਨ ਦੇ ਕੱਟੜ ਫੈਨਜ਼ ਲਈ ਖੁਸ਼ਖਬਰੀ ਹੈ।  ਦਰਅਸਲ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ,  ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਬਹੁਤ ਜਲਦ ਆਪਣੇ ਫੈਨਜ਼  ਲਈ  ਕੁਝ ਨਵਾਂ ਲੈ ਕੇ ਆ ਰਹੇ ਹਨ।

ਬੱਬੂ ਮਾਨ ਜਲਦ ਹੀ ਆਪਣਾ ਨਵਾਂ ਗੀਤ ‘ਇੱਕ ਸੀ ਪਾਗਲ’ ਰਿਲੀਜ਼ ਕਰਨ ਵਾਲੇ ਹਨ।ਇਸ ਗੀਤ ਦੀ ਵੀਡੀਓ ਡਾਇਰੈਕਟਰ ਹਾਰਪਰ ਗਹੂਨੀਆ ਵੱਲੋਂ ਡਾਇਰੈਕਟ ਕੀਤੀ ਗਈ ਹੈ। ਸੀਨੇ ਵੀਲੇਜ ਸਟੂਡੀਓਜ਼ ਵੱਲੋਂ ਇਸ ਗੀਤ ਦੀ ਪੋਸਟ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ।ਬਰਨਿੰਗ ਲਾਇਟ ਸਟੂਡੀਓ ਨੇ ਇਸ ਦਾ ਪੋਸਟਰ ਤਿਆਰ ਕਰ ਫੈਨਸ ਨੂੰ ਗੀਤ ਸਬੰਧੀ ਹੋਰ ਉਤਾਵਲਾ ਕਰ ਦਿੱਤਾ ਹੈ।

Share this Article
Leave a comment