ਚੋਣਾਂ ਦੀਆਂ ਤਿਆਰੀਆਂ ਨੂੰ ਲੈ ਜੇਪੀ ਨੱਡਾ ਨੇ ਕੀਤੀ ਅਹਿਮ ਮੀਟਿੰਗ

Rajneet Kaur
1 Min Read

ਨਿਊਜ਼ ਡੈਸਕ: ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਬੁੱਧਵਾਰ ਨੂੰ ਪਾਰਟੀ ਨੇਤਾਵਾਂ ਦੀ ਇਕ ਅਹਿਮ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਭਾਜਪਾ ਦੇ ‘ਲੋਕ ਸਭਾ ਪ੍ਰਵਾਸ’ ਪ੍ਰੋਗਰਾਮ ਨਾਲ ਜੁੜੇ ਆਗੂਆਂ ਦੀ ਮੀਟਿੰਗ ਸੀ ਜਿਸ ਦਾ ਉਦੇਸ਼ 160 ਦੇ ਕਰੀਬ ਲੋਕ ਸਭਾ ਸੀਟਾਂ ‘ਤੇ ਆਪਣੀਆਂ ਉਮੀਦਾਂ ਨੂੰ ਬੁਲੰਦ ਕਰਨਾ ਸੀ। ਜਿਨ੍ਹਾਂ ‘ਚੋਂ ਜ਼ਿਆਦਾਤਰ ਪਿਛਲੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਜਿੱਤ ਨਹੀਂ ਸਕੀ ਸੀ। ਇਨ੍ਹਾਂ ਵਿੱਚ ਬਾਗਪਤ ਅਤੇ ਰੋਹਤਕ ਵਰਗੀਆਂ ਸੀਟਾਂ ਸ਼ਾਮਿਲ ਹਨ, ਜੋ ਭਾਜਪਾ ਨੇ ਥੋੜੇ ਫਰਕ ਨਾਲ ਜਿੱਤੀਆਂ ਸਨ।

ਦੂਜੇ ਪਾਸੇ ਕਾਂਗਰਸ ਨੇ ਵੀ ਸੰਸਦ ਦੇ ਆਗਾਮੀ ਸੈਸ਼ਨ ਲਈ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ 15 ਜੁਲਾਈ ਨੂੰ ਮਾਨਸੂਨ ਸੈਸ਼ਨ ‘ਚ ਉਠਾਏ ਜਾਣ ਵਾਲੇ ਮੁੱਦਿਆਂ ਅਤੇ ਆਪਣੀ ਰਣਨੀਤੀ ‘ਤੇ ਚਰਚਾ ਕਰੇਗੀ। ਇਸ ਦੌਰਾਨ ਕਾਂਗਰਸ ਦੇ ਸੰਸਦੀ ਰਣਨੀਤੀ ਗਰੁੱਪ ਦੀ ਮੀਟਿੰਗ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment