ਅਦਾਕਾਰ ਨਾਨਾ ਪਾਟੇਕਰ ਨੇ ਕਿਹਾ- ਭਾਰਤ ਹਿੰਦੂ ਅਤੇ ਮੁਸਲਿਮ ਦੋਹਾਂ ਦਾ ਦੇਸ਼ ਹੈ, ਵਿਤਕਰਾ ਸਹੀ ਨਹੀਂ ਹੈ 

TeamGlobalPunjab
1 Min Read

ਮੁੰਬਈ- ਦਿੱਗਜ ਬਾਲੀਵੁੱਡ ਅਭਿਨੇਤਾ ਨਾਨਾ ਪਾਟੇਕਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਹਿੰਦੂ ਅਤੇ ਮੁਸਲਮਾਨ ਦੋਵਾਂ ਦਾ ਦੇਸ਼ ਹੈ ਅਤੇ ਸਮਾਜ ਵਿੱਚ ਵੰਡ ਅਤੇ ਵਿਤਕਰਾ ਸਹੀ ਨਹੀਂ ਹੈ। ਨਾਨਾ ਪਾਟੇਕਰ ਨੇ ਇੱਥੇ ਇੱਕ ਸਮਾਗਮ ਦੌਰਾਨ ਫਿਲਮ ‘ਦਿ ਕਸ਼ਮੀਰ ਫਾਈਲਜ਼’ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ।

ਕਸ਼ਮੀਰ ਘਾਟੀ ਤੋਂ 1990 ਦੇ ਦਹਾਕੇ ‘ਚ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਦੇ ਮੁੱਦੇ ‘ਤੇ ਸਬੰਧਤ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਹੋ ਰਹੀ ਬਹਿਸ ਦੇ ਬਾਰੇ ਪੁੱਛੇ ਜਾਣ ‘ਤੇ ਅਭਿਨੇਤਾ ਨੇ ਕਿਹਾ, ”ਇਹ ਦੇਸ਼ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਦਾ ਹੈ ਅਤੇ ਇਨ੍ਹਾਂ ਇਕੱਠੇ ਰਹਿਣ ਜ਼ਰੂਰੀ ਹੈ ਅਤੇ ਉਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਜੇਕਰ ਦੋ ਭਾਈਚਾਰਿਆਂ ਵਿੱਚ ਵੰਡ ਪੈ ਰਹੀ ਹੈ ਤਾਂ ਇਹ ਚੰਗੀ ਗੱਲ ਨਹੀਂ ਹੈ।

ਹਾਲਾਂਕਿ, ਪਾਟੇਕਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਅਜੇ ਇਹ ਫਿਲਮ ਨਹੀਂ ਦੇਖੀ ਹੈ ਅਤੇ ਉਹ ਇਸ ‘ਤੇ ਕੋਈ ਟਿੱਪਣੀ ਕਰਨ ਦੇ ਯੋਗ ਨਹੀਂ ਹਨ। ਉਨ੍ਹਾਂ ਨੇ ਕਿਹਾ, ਪਰ ਕਿਸੇ ਫਿਲਮ ਨੂੰ ਲੈ ਕੇ ਵਿਵਾਦ ਪੈਦਾ ਕਰਨਾ ਠੀਕ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment