ਸੁਪਰੀਮ ਕੋਰਟ ਨੇ ਲਗਾਈ ਚੰਗੀ ਫਟਕਾਰ ਤਾਂ ਬਾਬਾ ਰਾਮਦੇਵ ਨੇ ਮੰਗੀ ਮੁਆਫੀ

Prabhjot Kaur
3 Min Read

ਨਵੀਂ ਦਿੱਲੀ: ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ‘ਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਬਾਲਕ੍ਰਿਸ਼ਨ ਨੂੰ ਜਵਾਬ ਦਾਇਰ ਕਰਨ ਦਾ ਆਖਰੀ ਮੌਕਾ ਦਿੱਤਾ ਹੈ। ਅਦਾਲਤ ਨੇ ਇੱਕ ਹਫ਼ਤੇ ਵਿੱਚ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਅਗਲੀ ਸੁਣਵਾਈ 10 ਅਪ੍ਰੈਲ ਨੂੰ ਹੋਵੇਗੀ। ਅਦਾਲਤ ਨੇ ਕਿਹਾ ਕਿ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਸੁਣਵਾਈ ਮੌਕੇ ਹਾਜ਼ਰ ਹੋਣਾ ਚਾਹੀਦਾ ਹੈ।

ਅੱਜ ਸੁਣਵਾਈ ਦੌਰਾਨ ਰਾਮਦੇਵ ਦੇ ਵਕੀਲ ਬਲਵੀਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਯੋਗ ਗੁਰੂ ਮੁਆਫੀ ਮੰਗਣ ਲਈ ਇੱਥੇ ਮੌਜੂਦ ਹਨ। ਭੀੜ ਹੋਣ ਕਾਰਨ ਅਦਾਲਤ ਵਿੱਚ ਨਹੀਂ ਆ ਸਕੇ। ਹਲਫਨਾਮਾ ਦੇਖਣ ਤੋਂ ਬਾਅਦ ਅਦਾਲਤ ਨੇ ਫਟਕਾਰ ਲਗਾਈ ਅਤੇ ਕਿਹਾ ਕਿ ਇਹ ਸਹੀ ਹਲਫਨਾਮਾ ਨਹੀਂ ਹੈ।

ਬਲਵੀਰ ਸਿੰਘ ਨੇ ਮੁਆਫੀਨਾਮਾ ਪੜ੍ਹ ਕੇ ਸੁਣਾਇਆ ਤਾਂ ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਮੁਆਫੀ ਮੰਗਦਾ ਹੈ। ਅਸੀਂ ਰਾਮਦੇਵ ਦੇ ਵਕੀਲ ਦੀ ਮੁਆਫੀ ਨਹੀਂ ਸੁਣਨਾ ਚਾਹੁੰਦੇ।

ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੇ ਬੈਂਚ ਨੇ ਕਿਹਾ, “ਅਸੀਂ ਰਜਿਸਟਰਾਰ ਨੂੰ ਦੋਵਾਂ ਵਿਰੁੱਧ ਝੂਠੇ ਬਿਆਨ ਦਾ ਕੇਸ ਸ਼ੁਰੂ ਕਰਨ ਦਾ ਨਿਰਦੇਸ਼ ਦਿੰਦੇ ਹਾਂ।” ਅਦਾਲਤ ਨੇ ਬਲਬੀਰ ਸਿੰਘ ਨੂੰ ਕਿਹਾ-ਤੁਸੀਂ ਤਿਆਰ ਰਹੋ। ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਰਾਮਦੇਵ ਅਤੇ ਬਾਲਕ੍ਰਿਸ਼ਨ ਕੋਰਟ ਰੂਮ ‘ਚ ਪਹੁੰਚੇ ਅਤੇ ਰਾਮਦੇਵ ਨੇ ਬਿਨਾਂ ਸ਼ਰਤ ਮੁਆਫੀ ਮੰਗ ਲਈ।

- Advertisement -

ਬੈਂਚ ਨੇ ਕਿਹਾ, “ਸਿਰਫ ਸੁਪਰੀਮ ਕੋਰਟ ਹੀ ਨਹੀਂ, ਦੇਸ਼ ਦੀ ਹਰ ਅਦਾਲਤ ਦੇ ਆਦੇਸ਼ਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਤੁਹਾਨੂੰ ਅਦਾਲਤ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਸੀ ਅਤੇ ਤੁਸੀਂ ਹਰ ਹੱਦ ਪਾਰ ਕਰ ਦਿੱਤੀ।”

ਅਦਾਲਤ ਨੇ ਕਿਹਾ ਕਿ ਜਦੋਂ ਪਤੰਜਲੀ ਹਰ ਸ਼ਹਿਰ ਵਿੱਚ ਜਾ ਕੇ ਕਹਿ ਰਹੀ ਸੀ ਕਿ ਐਲੋਪੈਥੀ ਕੋਵਿਡ ਵਿੱਚ ਕੋਈ ਰਾਹਤ ਨਹੀਂ ਦਿੰਦੀ, ਤਾਂ ਕੇਂਦਰ ਨੇ ਆਪਣੀਆਂ ਅੱਖਾਂ ਕਿਉਂ ਬੰਦ ਕਰ ਲਈਆਂ ਸੀ। ਸਹੀ ਹਲਫਨਾਮਾ ਦਾਇਰ ਨਾ ਕਰਨ ‘ਤੇ ਕੇਂਦਰ ਦੀ ਤਰਫੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਤੁਸ਼ਾਰ ਮਹਿਤਾ ਨੇ ਰਾਮਦੇਵ ਅਤੇ ਪਤੰਜਲੀ ਦੇ ਵਕੀਲਾਂ ਨੂੰ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment