ਜਲੰਧਰ ‘ਚ ਧਾਰਮਿਕ ਪੋਸਟਰ ਫਾੜਨ ਨੂੰ ਲੈ ਕੇ ਸਿੱਖਾਂ ‘ਚ ਰੋਸ, ਸੰਗਤ ਨੇ ਦੇਰ ਰਾਤ ਲਗਾਇਆ ਧਰਨਾ

Prabhjot Kaur
2 Min Read

ਜਲੰਧਰ: ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਫਲੈਕਸ ਬੋਰਡ ਲਗਾਏ ਗਏ ਸਨ। ਜਿਨ੍ਹਾਂ ਨੂੰ ਸ਼ਰਾਰਤੀ ਅਨਸਰਾਂ ਵਲੋਂ ਬੀਤੇ ਦਿਨੀਂ ਫਾੜ ਦਿੱਤਾ ਗਿਆ। ਇਸ ਤੋਂ ਬਾਅਦ ਰੋਸ ਵਿੱਚ ਆਈ ਸਿੱਖ ਸੰਗਤ ਨੇ ਦੇਰ ਰਾਤ ਆਰਿਆ ਨਗਰ ਨਹਿਰ ਦੀ ਪੁਲੀ ‘ਤੇ ਧਰਨਾ ਲਗਾ ਦਿੱਤਾ ਤੇ ਸਤ ਨਾਮ ਸ੍ਰੀ ਵਾਹਿਗੁਰੂ ਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ।

ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਹਰ ਸਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਗੁਰੂਘਰ ਵਿੱਚ ਮਨਾਇਆ ਜਾਂਦਾ ਹੈ। ਇਸ ਦੇ ਲਈ ਬਕਾਇਦਾ ਫਲੈਕਸ ਬੋਰਡ ਵੀ ਲਗਾਏ ਜਾਂਦੇ ਹਨ, ਪਰ ਇਸ ਵਾਰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਮਾਹੌਲ ਨੂੰ ਖ਼ਰਾਬ ਕਰਨ ਲਈ ਪਹਿਲਾਂ ਤਾਂ ਸ਼ਰਾਰਤੀ ਅਨਸਰਾਂ ਵਲੋਂ ਪੋਸਟਰ ‘ਚੋਂ ਗੁਰੂਘਰ ਦੇ ਗ੍ਰੰਥੀ ਦੀ ਫੋਟੋ ਕੱਟੀ ਗਈ। ਇਸ ਤੋਂ ਬਾਅਦ ਜਦੋਂ ਇਸ ਮਾਮਲੇ ਨੂੰ ਲੈ ਕੇ ਲੋਕਾਂ ਨੇ ਵਿਰੋਧ ਕੀਤਾ ਤਾਂ ਸ਼ਾਮ ਨੂੰ ਫਲੈਕਸ ਬੋਰਡ ਹੀ ਗਾਇਬ ਕਰ ਦਿੱਤਾ ਗਿਆ।

ਸਿੱਖ ਸੰਗਤਾਂ ਨੇ ਕਿਹਾ ਕਿ ਧਾਰਮਿਕ ਪੋਸਟਰ ਨੂੰ ਚਾਲ ਦੇ ਤਹਿਤ ਫਾੜਨਾ ਵੀ ਬੇਅਦਬੀ ਹੀ ਹੈ। ਇਸ ਨੂੰ ਲੈ ਕੇ ਸਵੇਰੇ ਵੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਜਦੋਂ ਬੋਰਡ ਗਾਇਬ ਹੋ ਗਿਆ ਇਸ ਤੋਂ ਬਾਅਦ ਵੀ ਪੁਲਿਸ ਥਾਣਾ ਬਸਤੀ ਬਾਵਾ ਖੇਲ ਨੂੰ ਦੱਸਿਆ ਗਿਆ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸਿੱਖ ਸੰਗਤਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਘਟਨਾ ਦੀ ਸਾਰੀ ਸੀਸੀਟੀਵੀ ਫੁਟੇਜ ਵੀ ਹੈ, ਪਰ ਪੁਲਿਸ ਕੋਈ ਕਾਰਵਾਈ ਹੀ ਨਹੀਂ ਕਰ ਰਹੀ ਹੈ। ਜੇਕਰ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਾਂ ਹੋਈ ਤਾਂ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਸ਼ੁਰੂ ਕਰਨਾ ਪਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment