ਬੀ -ਪਰਾਕ ਦਾ ਸੁਪਨਾ ਹੋਇਆ ਪੂਰਾ, ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ

Rajneet Kaur
2 Min Read

ਨਿਊਜ਼ ਡੈਸਕ: ਪੰਜਾਬੀ ਗਾਇਕ ਤੇ ਸੰਗੀਤਕਾਰ ਬੀ -ਪਰਾਕ ਦਾ ਸੁਪਨਾ ਪੂਰਾ ਹੋਇਆ ਹੈ।  ਬੀ -ਪਰਾਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕਿ ਆਪਣੀ ਖੁਸ਼ੀ ਨੂੰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕੀਤੀ ਹੈ।

ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਬਚਨ  ਨੇ ਮੋਹਾਲੀ ‘ਚ ਆਪਣਾ ਰੈਸਟੋਰੈਂਟ ਖੋਲਿਆ ਹੈ। ਦੋਹਾਂ ਨੇ ਰੈਸਟੋਰੈਂਟ ਦੀ ਸ਼ਾਨਦਾਰ ਓਪਨਿੰਗ ਪਾਰਟੀ ਦਿੱਤੀ। ਜਿਸ ਵਿੱਚ ਉਨ੍ਹਾਂ ਦੇ ਦੋਸਤ ਤੇ ਰਿਸ਼ਤੇਦਾਰ ਸ਼ਾਮਿਲ ਹੋਏ। ਬੀ ਪਰਾਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ , ‘ਆਖਰਕਾਰ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਟਰਾਈਸਿਟੀ ਦਾ ਬੈਸਟ ਰੈਸਟੋਰੈਂਟ ਜਿੱਥੇ ਤੁਹਾਨੂੰ ਦੁਨੀਆ ਦੀ ਹਰ ਡਿਸ਼ ਦਾ ਸਵਾਦ ਮਿਲੇਗਾ। ਅਰੇਬੀਅਨ ਨਾਈਟਸ ਦੇ ਨਾਲ ਇਸ ਬੁੱਧਵਾਰ ਨੂੰ ਰੈਸਟੋਰੈਂਟ ਦੇ ਦਰਵਾਜ਼ੇ ਤੁਹਾਡੇ ਸਾਰਿਆਂ ਲਈ ਖੁੱਲ੍ਹਣ ਜਾ ਰਹੇ ਹਨ। ਬੀ ਪਰਾਕ ਤੇ ਮੀਰਾ ਦੇ ਨਾਂ ਨੂੰ ਮਿਲਾ ਕੇ ਇਸ ਰੈਸਟੋਰੈਂਟ ਦਾ ਨਾਂ ਰੱਖਿਆ ਹੈ। ਦਸ ਦਈਏ ਕਿ ਜੋੜੇ ਨੇ ਇਸ ਜਗ੍ਹਾ ਦਾ ਨਾਂ ‘ਮੀਰਾਕ’ ਰੈਸਟੋਰੈਂਟ ਰੱਖਿਆ ਹੈ।

ਦੱਸ ਦੇਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਬੀ ਪਰਾਕ ਕਾਫ਼ੀ ਉਦਾਸ ਨਜ਼ਰ ਆ ਰਹੇ ਸਨਕਿਉਂਕਿ ਜੂਨ ਮਹੀਨੇ ‘ਚ ਬੀ ਪਰਾਕ ਦੇ ਘਰ ਦੁੱਖਾਂ ਦਾ ਪਹਾੜ ਟੁੱਟਿਆ ਸੀ, ਜਦੋਂ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਨੂੰ 6 ਮਹੀਨੇ ਪੂਰੇ ਹੋਏ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਇੱਕ ਭਾਵੁਕ ਕਰ ਦੇਣ ਵਾਲਾ ਪੋਸਟ ਸ਼ੇਅਰ ਕੀਤਾ ਗਿਆ।

ਬੀ ਪਰਾਕ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੱਚੇ ਦੇ ਨਾਂ ਸੰਦੇਸ਼ ਲਿਖਿਆ, ‘ਸਾਨੂੰ ਮੌਕਾ ਨਹੀਂ ਮਿਲਿਆ ਕਿ ਅਸੀਂ ਤੈਨੂੰ ਆਪਣੇ ਹੱਥਾਂ ‘ਚ ਚੁੱਕਦੇ, ਪਰ ਤੂੰ ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹੇਗਾ ਬੇਟੇ ਫਜ਼ਾ।’ਇਸ ਤਰ੍ਹਾਂ ਬੀ ਪਰਾਕ ਨੇ ਆਪਣਾ ਦੁੱਖ ਨੂੰ ਸਾਂਝਾ ਕੀਤਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment