ਸਰੀ: ਅੰਤਰਰਾਸ਼ਟਰੀ ਵਿਦਿਆਰਥੀਆ ਸਬੰਧੀ ਕੋਈ ਨਾ ਕੋਈ ਖਬਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਵਾਰ ਇਹ ਖਬਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਕੈਨੇਡਾ ਦੀ ਇਕਾਨਮੀ ਵਿਚ ਪਾਏ ਯੋਗਦਾਨ ਸਬੰਧੀ ਹੈ।
ਬ੍ਰਿਟਿਸ਼ ਕੋਲੰਬੀਆ ਦੀਆ ਯੂਨੀਵਰਸਿਟੀਆਂ ਦਾ 340 ਮਿਲੀਅਨ ਡਾਲਰ ਦਾ ਸਰਪਲੱਸ ਬਜਟ ਦੱਸਿਆ ਜਾ ਰਿਹਾ ਹੈ ਅਤੇ ਇਸਦਾ ਵੱਡਾ ਕਾਰਨ ਬੀ.ਸੀ. ਦੀਆ ਇਨ੍ਹਾਂ ਯੁਨੀਵਰਸਿਟੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਦਿੱਤੀ ਜਾਂਦੀ ਟਿਊਸ਼ਨ ਫੀਸ ਹੈ।
2015-16 ਵਿਚ ਇਹ ਰਕਮ 144 ਮਿਲੀਅਨ ਸੀ ਜਿਹੜੀ ਕਿ ਹੁਣ ਦੁੱਗਣੀ ਤੋਂ ਵੀ ਜ਼ਿਆਦਾ 340 ਮਿਲੀਅਨ ਹੋ ਗਈ ਹੈ। ਇਸ ਸਬੰਧੀ ਚੈਨਲ ਪੰਜਾਬੀ ਨੇ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆ ਦੀ ਭਲਾਈ ਲਈ ਕੰਮ ਕਰ ਰਹੀ ਦਪਿੰਦਰ ਕੌਰ ਸਰਾਂ ਨਾਲ਼ ਅਤੇ ਹੋਰ ਵਿਦਿਆਰਥੀਆਂ ਨਾਲ਼ ਖਾਸ ਗਲਬਾਤ ਕੀਤੀ ।