ਨਿਊਜ਼ ਡੈਸਕ: ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਬੈਂਕ ਆਫ ਕੈਨੇਡਾ ਨੂੰ ਹੋਰ ਵਿਆਜ ਦਰਾਂ ਵਿੱਚ ਵਾਧੇ ਨੂੰ ਰੋਕਣ ਲਈ ਕਿਹਾ ਹੈ। ਉਨ੍ਹਾਂ ਨੇ ਚਿੱਠੀ ਲਿੱਖ ਕੇ ਬੈਂਕ ਔਫ਼ ਕੈਨੇਡਾ ਦੇ ਗਵਰਨਰ, ਟਿਫ਼ ਮੈਕਲਮ ਨੂੰ ਅਪੀਲ ਕੀਤੀ ਕਿ ਵਿਆਜ ਦਰਾਂ ‘ਚ ਹੋਰ ਵਾਧਾ ਨਾ ਕੀਤਾ ਜਾਵੇ ਕਿਉਂਕਿ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ।ਉਨ੍ਹਾਂ ਕਿਹਾ ਕਿ ਜਿਵੇਂ ਬੈਂਕ ਔਫ਼ ਕੈਨੇਡਾ ਦਾ ਕੰਮ ਮੁਦਰਾ ਨੀਤੀਆਂ ਬਾਰੇ ਫ਼ੈਸਲੇ ਲੈਣਾ ਹੈ, ਪ੍ਰੀਮੀਅਰ ਵੱਜੋਂ ਮੇਰਾ ਕੰਮ ਬੀਸੀ ਦੇ ਲੋਕਾਂ ਲਈ ਖੜਨਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲੇ ਲਏ ਜਾਣ ਸਮੇਂ ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੋਵੇ।
ਦਸ ਦਈਏ ਕਿ ਬੈਂਕ ਆਫ਼ ਕੈਨੇਡਾ ਇਕ ਸੁਤੰਤਰ ਅਦਾਰਾ ਹੈ। ਜਿਸਨੇ ਆਉਂਦੇ ਬੁੱਧਵਾਰ 6 ਸਤੰਬਰ ਨੂੰ ਵਿਆਜ ਦਰ ਬਾਰੇ ਫ਼ੈਸਲਾ ਲੈਣਾ ਹੈ।ਨਾਲ ਹੀ ਉਨ੍ਹਾਂ ਕਿਹਾ ਕਿ ਬੀਸੀ ਵਿਚ ਲੋਕ ਬਹੁਤ ਦੁਖੀ ਹਨ। ਤੁਹਾਡੇ ਗਵਰਨਰ ਹੋਣ ਦੇ ਨਾਤੇ, ਮੈਂ ਤੁਹਾਨੂੰ ਵਿਆਜ ਦਰਾਂ ‘ਚ ਵਾਧੇ ਦੇ ਮਨੁੱਖੀ ਪ੍ਰਭਾਵ ਨੂੰ ਵਿਚਾਰਨ ਅਤੇ ਹੋਰ ਵਾਧੇ ਨਾ ਕਰਨ ਦੀ ਅਪੀਲ ਕਰਦਾ ਹਾਂ।
ਦਸਣਯੋਗ ਹੈ ਕਿ ਬੈਂਕ ਔਫ਼ ਕੈਨੇਡਾ ਪਿਛਲੀ ਮਾਰਚ ਤੋਂ ਹੁਣ ਤੱਕ 10 ਵਾਰੀ ਵਿਆਜ ਦਰਾਂ ‘ਚ ਵਾਧਾ ਕਰ ਚੁੱਕਿਆ ਹੈ ਅਤੇ ਮੌਜੂਦਾ ਵਿਆਜ ਦਰ 5% ਹੈ, ਜੋਕਿ ਪਿਛਲੇ 22 ਸਾਲਾਂ ਦੀ ਸਭ ਤੋਂ ਵਧ ਦਰ ਹੈ।ਉਨ੍ਹਾਂ ਲਿਖਿਆ ਕਿ ਪਿਛਲੇ ਮਹੀਨੇ ਸਟੈਟਿਸਟਿਕਸ ਕੈਨੇਡਾ ਨੇ ਵੀ ਕਿਹਾ ਸੀ ਕਿ ਮਹਿੰਗਾਈ ਦਾ ਸਭ ਤੋਂ ਵੱਡਾ ਇਕਹਿਰਾ ਕਾਰਨ ਮੌਰਗੇਜ ਦਰਾਂ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.