ਸਰੀ: ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਪੰਜਾਬੀ ਜੋੜੇ ਵਿਰੁੱਧ ਇਮੀਗ੍ਰੇਸ਼ਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਲੈਂਗਲੀ ਵਾਸੀ ਰੁਪਿੰਦਰ ਸਿੰਘ ਬਾਠ ਤੇ ਨਵਦੀਪ ਬਾਠ ‘ਕੈਨ ਏਸ਼ੀਆ ਇਮੀਗ੍ਰੇਸ਼ਨ’ ਨਾਮ ਦੀ ਕੰਪਨੀ ਚਲਾ ਰਹੇ ਸਨ।
ਇਨ੍ਹਾਂ ਦੋਵਾਂ ਵਿਰੁੱਧ 68 ਦੋਸ਼ਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਦੋਵਾਂ ਨੂੰ 13 ਅਕਤੂਬਰ ਨੂੰ ਸਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਪੰਜਾਬੀ ਜੋੜੇ ਖਿਲਾਫ਼ ਜ਼ਿਆਦਾਤਰ ਦੋਸ਼ ਲੋਕਾਂ ਨੂੰ ਗੁੰਮਰਾਹ ਕਰਨ ਤੇ ਇਮੀਗ੍ਰੇਸ਼ਨ ਵਿਭਾਗ ਕੋਲ ਨਕਲੀ ਸਬੂਤ ਪੇਸ਼ ਕਰਨ ਦੇ ਲੱਗੇ ਹਨ।
ਬਾਰਡਰ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਪਤੀ ਪਤਨੀ ਲੰਬੇ ਸਮੇਂ ਤੋਂ ਇਮੀਗਰੇਸ਼ਨ ਸਲਾਹਕਾਰ ਵਜੋਂ ਕਾਰੋਬਾਰ ਕਰ ਰਹੇ ਸਨ। ਏਜੰਸੀ ਮੁਤਾਬਕ ਤਿੰਨ ਸਾਲ ਪਹਿਲਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਹ ਜੋੜਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾ-ਨਾਲ ਵਿਭਾਗ ਕੋਲ ਵੀ ਲੋਕਾਂ ਦੇ ਗ਼ਲਤ ਸਬੂਤ ਬਣਾ ਕੇ ਪੇਸ਼ ਕਰਦਾ ਹੈ।
੫ ਅਕਤੂਬਰ ੨੦੧੭ ਨੂੰ ਏਜੰਸੀ ਨੇ ਉਨ੍ਹਾਂ ਦੇ ਦਫ਼ਤਰ ਦੀ ਛਾਣਬੀਣ ਕੀਤੀ ਅਤੇ ਉਨ੍ਹਾਂ ਤੇ ਨਜ਼ਰ ਰੱਖੀ। ਇਸੇ ਦੌਰਾਨ ਏਜੰਸੀ ਨੂੰ ਪਤਾ ਲੱਗਿਆ ਕਿ ਉਨ੍ਹਾਂ ਵਲੋਂ ਨਕਲੀ ਦਸਤਾਵੇਜ਼ ਬਣਾਏ ਜਾਂਦੇ ਸਨ।