ਬ੍ਰਿਟਿਸ਼ ਕੋਲੰਬੀਆ ਦੇ ਵਿਸ਼ਾਲ ਵਾਲੀਆ ਕਤਲ ਮਾਮਲੇ ‘ਚ ਦੋ ਪੰਜਾਬੀ ਗੈਂਗਸਟਰਾਂ ਸਣੇ 3 ਗ੍ਰਿਫਤਾਰ

Prabhjot Kaur
2 Min Read

ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ‘ਚ ਪਿਛਲੇ ਦਿਨੀਂ ਹੋਏ ਵਿਸ਼ਾਲ ਵਾਲੀਆ ਦੇ ਕਤਲ ਦੀ ਪੜਤਾਲ ਕਰ ਰਹੀ ਪੁਲਿਸ ਨੇ ਬਲਰਾਜ ਬਸਰਾ ਅਤੇ ਇਕਬਾਲ ਕੰਗ ਨੂੰ ਗ੍ਰਿਫ਼ਤਾਰ ਕਰਦਿਆਂ ਪੁਲਿਸ ਤੋਂ ਫਰਾਰ ਹੋਣ ਤੇ ਚੋਰੀ ਕੀਤੀ ਗੱਡੀ ਰੱਖਣ ਦੇ ਦੋਸ਼ ਆਇਦ ਕੀਤੇ ਹਨ। ਦੋਵੇਂ ਨੌਜਵਾਨ ਯੂਨਾਈਟਡ ਨੇਸ਼ਨਜ਼ ਗਿਰੋਹ ਨਾਲ ਸਬੰਧਤ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਰੁੱਧ ਕਤਲ ਦੇ ਦੋਸ਼ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਇਸ ਮਾਮਲੇ ਵਿਚ ਇੱਕ 18 ਸਾਲਾ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਰਿਪੋਰਟ ਮੁਤਾਬਕ ਸੋਮਵਾਰ ਨੂੰ ਹੋਈ ਗੋਲੀਬਾਰੀ ਤੋਂ ਪਹਿਲਾਂ ਵਿਸ਼ਾਲ ਵਾਲੀਆ ਅਤੇ ਯੂਨਾਈਟਡ ਨੇਸ਼ਨਜ਼ ਗਿਰੋਹ ਵਿਚਾਲੇ ਕੋਈ ਪੰਗਾ ਪਿਆ ਸੀ ਜਿਸ ਦੇ ਸਿੱਟੇ ਵਜੋਂ ਕਤਲ ਦੀ ਵਾਰਦਾਤ ਸਾਹਮਣੇ ਆਈ। ਉਧਰ ਵਿਸ਼ਾਲ ਵਾਲੀਆ ਦੇ ਕੁਝ ਦੋਸਤਾਂ ਨੇ ਕਿਹਾ ਕਿ ਉਸ ਦੇ ਕਿਸੇ ਗਿਰੋਹ ਨਾਲ ਸਬੰਧ ਨਹੀਂ ਸਨ ਅਤੇ ਉਹ ਇੱਕ ਮਿਹਨਤੀ ਕਾਰੋਬਾਰੀ ਸੀ। ਡਾਇਮੰਡ ਸਟੋਰ ਫਿਕਸਚਰਜ਼ ਨਾਲ ਸਬੰਧਤ ਇਕ ਬੁਲਾਰੇ ਨੇ ਕਿਹਾ ਕਿ ਵਿਸ਼ਾਲ ਵਾਲੀਆ ਦੇ ਪਿਤਾ ਕੁਝ ਸਾਲ ਪਹਿਲਾਂ ਸੇਵਾ ਮੁਕਤ ਹੋ ਗਏ ਪਰ ਹੁਣ ਵੀ ਉਨ੍ਹਾਂ ਦਾ ਨਾਮ ਬਤੌਰ ਪ੍ਰੈਜ਼ੀਡੈਂਟ ਕਾਗਜ਼ਾਂ ‘ਚ ਚਲਦਾ ਹੈ।

ਸੂਤਰਾਂ ਨੇ ਇਹ ਵੀ ਦੱਸਿਆ ਕਿ ਕਾਰੋਬਾਰ ‘ਚ ਸਫ਼ਲ ਹੋਣ ਦੇ ਬਾਵਜੂਦ ਵਿਸ਼ਾਲ ਵਾਲੀਆ ਦੇ ਕਈ ਗੈਂਗਸਟਰਾਂ ਨਾਲ ਸਬੰਧ ਰਹੇ। ਗੈਂਗਸਟਰ ਅਮਨ ਮੰਜ ਅਤੇ ਵਿਸ਼ਾਲ ਵਾਲੀਆ ਖਿਲਾਫ 2017 ‘ਚ ਸਿਵਲ ਫੌਰਫਿਚਰ ਦੇ ਡਾਇਰੈਕਟਰ ਵੱਲ ਮੁਕੱਦਮਾ ਦਾਇਰ ਕੀਤਾ ਗਿਆ ਸੀ ਜਦੋਂ ਵੈਨਕੂਵਰ ਵਿਖੇ ਇੱਕ ਪੁਲਿਸ ਨਾਕੇ ‘ਤੇ ਦੋਹਾਂ ਕੋਲ ਮੋਬਾਇਲ ਫੋਨ ਜਮ੍ਹਾ ਕਰਨ ਵਾਲੇ ਯੰਤਰ ਅਤੇ ਥੋੜ੍ਹੀ ਮਾਤਰਾ ‘ਚ ਮੇਥਮਰਟਾਮਿਨ ਤੇ ਕੋਕੀਨ ਵੀ ਬਰਾਮਦ ਕੀਤੀ ਗਈ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਵਾਲੀਆ ਅਤੇ ਮੰਜ ਅਪਰਾਧਿਕ ਕਾਰਵਾਈ ਤਹਿਤ ਤਸਕਰੀ ਕਰ ਰਹੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment