ਅਯੁੱਧਿਆ ਮਾਮਲਾ: ਥੋੜ੍ਹੀ ਦੇਰ ‘ਚ ਆਵੇਗਾ ਫੈਸਲਾ, ਸੁਪਰੀਮ ਕੋਰਟ ਦੇ ਬਾਹਰ ਧਾਰਾ 144 ਲਾਗੂ

TeamGlobalPunjab
1 Min Read

ਰਾਮ ਜਨਮ ਭੂਮੀ – ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ‘ਚ ਅੱਜ ਸੁਪਰੀਮ ਕੋਰਟ ਦਾ ਫ਼ੈਸਲਾ ਆਏਗਾ। ਜਿਸ ਦੇ ਮੱਦੇਨਜ਼ਰ ਅਯੁੱਧਿਆ ਵਿਚ ਧਾਰਾ 144 ਲਾਗੂ ਕੀਤੀ ਹੋਈ ਹੈ।

ਸੁਪਰੀਮ ਕੋਰਟ ਆਪਣਾ ਬਹੁਪੱਖੀ ਫੈਸਲਾ ਸ਼ਨੀਵਾਰ ਸਵੇਰੇ ਸਾਢੇ 10 ਵਜੇ ਸੁਣਾਏਗਾ। ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ. ਏ. ਬੋਬੜੇ, ਜਸਟਿਸ ਧਨੰਜੇ ਵਾਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਐੱਸ. ਅਬਦੁੱਲ ਨਜ਼ੀਰ ਦੀ 5 ਮੈਂਬਰੀ ਸੰਵਿਧਾਨ ਬੈਂਚ ਇਹ ਫੈਸਲਾ ਸੁਣਾਏਗੀ।

ਸਾਲਾਂ ਤੋਂ ਚੱਲੇ ਆ ਰਹੇ ਇਸ ਮਾਮਲੇ ਦੀ ਆਖਰੀ ਸੁਣਵਾਈ 40 ਦਿਨਾਂ ਦੀ ਬਹਿਸ ਤੋਂ ਬਾਅਦ ਸੁਣਵਾਈ ਪੂਰੀ ਹੋ ਗਈ ਹੈ ਤੇ ਹੁਣ ਪੁਰੇ ਦੇਸ਼ ਦੀਆਂ ਨਜ਼ਰਾਂ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ‘ਤੇ ਹਨ।

TAGGED:
Share this Article
Leave a comment