NDA ‘ਚ ਹੋਵੇਗੀ ਚਿਰਾਗ ਦੀ ਐਂਟਰੀ, ਮਿਲੇਗੀ ਮੋਦੀ ਕੈਬਨਿਟ ‘ਚ ਜਗ੍ਹਾ

Rajneet Kaur
2 Min Read

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਬਿਹਾਰ ਵਿੱਚ ਆਪਣੀ ਪਕੜ ਮਜ਼ਬੂਤ ​​ਕਰਨਾ ਚਾਹੁੰਦੀ ਹੈ ਅਤੇ ਇਸੇ ਕਾਰਨ ਲੋਕ ਜਨਸ਼ਕਤੀ ਪਾਰਟੀ (ਐਲਜੇਪੀ, ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ ਨਾਲ ਭਾਜਪਾ ਦੀ ਨੇੜਤਾ ਵਧਦੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਚਿਰਾਗ ਪਾਸਵਾਨ ਦੀ ਨਰਿੰਦਰ ਮੋਦੀ ਕੈਬਨਿਟ ‘ਚ ਐਂਟਰੀ ਪੱਕੀ ਹੋ ਗਈ ਹੈ। ਉਨ੍ਹਾਂ ਲਈ ਕੇਂਦਰ ਵਿੱਚ ਮੰਤਰੀ ਬਣਾਏ ਜਾਣ ਦਾ ਰਸਤਾ ਸਾਫ਼ ਹੋ ਗਿਆ ਹੈ। ਪਾਰਟੀ ਸੂਤਰਾਂ ਦਾ ਦਾਅਵਾ ਹੈ ਕਿ ਉਹ ਜਲਦੀ ਹੀ ਐਨਡੀਏ ਦਾ ਹਿੱਸਾ ਬਣਨਗੇ।

ਸੰਸਦ ਦਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਹੈ। ਐਨਡੀਏ ਵਿੱਚ ਇਸ ਪਹਿਲੀ ਵਾਪਸੀ ਲਈ ਭਾਜਪਾ ਨਾਲ ਚਿਰਾਗ ਪਾਸਵਾਨ ਦੀ ਗੱਲਬਾਤ ਅਹਿਮ ਪੜਾਅ ’ਤੇ ਪਹੁੰਚ ਗਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦੀ ਪਟਨਾ ਵਿੱਚ ਚਿਰਾਗ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ, ਐਲਜੇਪੀ   ਦੇ ਬਿਹਾਰ ਪ੍ਰਧਾਨ ਰਾਜੂ ਤਿਵਾਰੀ ਨੇ ਕਿਹਾ ਕਿ ਚਿਰਾਗ ਨੂੰ ਕੈਬਨਿਟ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਨੇ  ਦੱਸਿਆ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਲਈ ਸੀਟਾਂ ਦੀ ਵੰਡ ਦੀ ਵਿਵਸਥਾ ਲਈ ਵੀ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਐਲਜੇਪੀ    (ਆਰਵੀ) ਬਿਹਾਰ ਵਿੱਚ ਹਾਜੀਪੁਰ ਸਮੇਤ ਛੇ ਲੋਕ ਸਭਾ ਸੀਟਾਂ ਅਤੇ ਰਾਜ ਸਭਾ ਦੀ ਇੱਕ ਸੀਟ ਚਾਹੁੰਦੀ ਹੈ।ਉਨ੍ਹਾਂ ਕਿਹਾ, ‘ਦੋਵਾਂ ਪਾਰਟੀਆਂ ਵਿਚਕਾਰ ਸਹਿਮਤੀ ਬਣਨ ਤੋਂ ਪਹਿਲਾਂ ਚਿਰਾਗ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੀ ਸੰਭਾਵਨਾ ਹੈ।’

ਹਾਲਾਂਕਿ ਜੂਨ 2021 ‘ਚ ਲੋਜਪਾ ਦੇ 6 ‘ਚੋਂ 5 ਲੋਕ ਸਭਾ ਸੰਸਦ ਮੈਂਬਰਾਂ ਨੂੰ ਨਾਲ ਲੈ ਕੇ ਪਾਰਟੀ ਨੂੰ ਵੰਡਣ ਵਾਲੇ ਚਿਰਾਗ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਉਨ੍ਹਾਂ ਦੇ ਰਾਹ ਦਾ ਕੰਡਾ ਬਣ ਸਕਦੇ ਹਨ।ਕਿਉਂਕਿ ਦੋਵੇਂ ਧੜੇ ਹਾਜੀਪੁਰ ਸੀਟ ‘ਤੇ ਦਾਅਵਾ ਕਰਦੇ ਹਨ। ਇਹ ਉਹੀ ਸੀਟ ਹੈ ਜਿਸ ਦੀ ਪਾਰਟੀ ਦੇ ਸੰਸਥਾਪਕ ਮਰਹੂਮ ਰਾਮ ਵਿਲਾਸ ਪਾਸਵਾਨ ਕਈ ਵਾਰ ਨੁਮਾਇੰਦਗੀ ਕਰ ਚੁੱਕੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment