ਐਮਪੀ ਹਾਉਕੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਦਿੱਤੀਆਂ ਵਧਾਈਆਂ

TeamGlobalPunjab
2 Min Read

ਆਸਟ੍ਰੇਲੀਆ-ਆਸਟ੍ਰੇਲੀਆ ਦੇ ਮੈਂਬਰ ਪਾਰਲੀਮੈਂਟ  ਤੇ  ਇਮੀਗ੍ਰੇਸ਼ਨ  , ਸਿਟੀਜ਼ਨਸ਼ਿਪ  , ਮਾਈਗਰੇਸ਼ਨ  ਲੇਬਰ  ਮੰਤਰੀ  ਐਲੇਕਸ  ਹਾਉਕੇ  ਨੇ ਆਸਟ੍ਰੇਲੀਆ  ਤੇ ਸੰਸਾਰ ਭਰ ਚ ਵਸਦੇ  ਸਿੱਖਾਂ  ਤੇ ਪੰਜਾਬੀਆਂ ਨੂੰ  ਦਸਮ ਗੁਰੂ  ਗੋਬਿੰਦ ਸਿੰਘ ਜੀ ਦੇ  ਪ੍ਰਕਾਸ਼ ਉਤਸਵ  ਮੌਕੇ ਭਰਵੀਂ ਵਧਾਈ ਦਿੱਤੀ ਹੈ  ।

ਹਾਉਕੇ ਵੱਲੋਂ ਜਾਰੀ ਕੀਤੇ ਗਏ ਇਕ ਸੁਨੇਹੇ ਰਾਹੀਂ ਕਿਹਾ ਹੈ  ਕਿ ਜਿਸ ਸ਼ਿੱਦਤ  ਨਾਲ ਸਿੱਖੀ ਨੂੰ ਮੰਨਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ  ਧਰਮ ਲਈ  ਪਾਏ ਯੋਗਦਾਨ ਨੂੰ ਯਾਦ ਕਰਕੇ  ਸਤਿਕਾਰ  ਕਰਦੇ ਹਨ  ਉਸੇ ਤਰ੍ਹਾਂ ਯਕੀਨ ਕੀਤਾ ਜਾਂਦਾ ਹੈ  ਕਿ ਗੁਰੂ ਸਾਹਿਬਾਨ ਦੇ ਦੱਸੇ ਰਾਹ ਤੇ ਵੀ ਜੀਵਨ ਚ ਚੱਲਣ ਦੀਆਂ ਕੋਸ਼ਿਸ਼ਾਂ ਕਰਦੇ  ਰਹਿਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਨੇ  ਦਿਆ , ਨਿਸਵਾਰਥ ਸੇਵਾ  , ਦੂਜਿਆਂ ਦਾ ਸਤਿਕਾਰ ਕਰਨ  , ਸਾਰੇ ਧਰਮਾਂ ਦਾ ਸਤਿਕਾਰ ਕਰਨ , ਸਮਾਜਿਕ ਵਿਤਕਰੇ ਤੋਂ ਉੱਪਰ ਉੱਠ ਕੇ ਸਾਰਿਆਂ ਲਈ ਬਰਾਬਰ ਅਧਿਕਾਰਾਂ ਦੀ ਪ੍ਰੋੜ੍ਹਤਾ  ਕਰਨ ਦਾ ਸੱਦਾ ਦਿੱਤਾ ਹੇੈ ।
ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਚ ਵਸਦੇ ਲੋਕ  ਗੁਰੂ ਸਾਹਿਬ ਦੇ ਵਿਖਾਏ ਮਾਰਗ  ਤੇ ਹੀ ਅੱਗੇ ਵਧਦੇ ਹੋਏ ਕਵਿਡ  19 ਦੀ ਚਪੇਟ ਚ  ਆਉਣ ਦੇ ਬਾਵਜੂਦ  ਮਿਲਜੁਲ ਕੇ ਕੰਮ ਕਰਨ ਚ ਸਫਲ ਹੋਏ ਹਾਂ ।
ਮੰਤਰੀ ਐਲੇਕਸ ਹਾਉਕੇ  ਨੇ ਆਸਟ੍ਰੇਲੀਆ ਚ ਵਸਦੇ  ਸਿੱਖਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇੱਥੇ ਸਿੱਖ ਕਮਿਊਨਿਟੀ ਲਗਾਤਾਰ ਪੂਰੇ ਜਜ਼ਬੇ ਨਾਲ  ਸੇਵਾ ਨਿਭਾ ਰਹੀ ਹੈ । ਉਨ੍ਹਾਂ ਨੇ ਅੱਗੇ ਕਿਹਾ  ਕਿ ਆਸਟ੍ਰੇਲੀਆ ਚ  ਸਿੱਖਾਂ ਦੇ ਬਿਨਾਂ ਇੱਥੋਂ ਦਾ ਸਮਾਜਿਕ ਤਾਣਾ ਬਾਣਾ ਇਨ੍ਹਾਂ ਮਜ਼ਬੂਤ ਨਹੀਂ ਸੀ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ  ਕਮਿਊਨਿਟੀ ਚੋਂ  ਕਈ ਵਲੰਟੀਅਰਾਂ  ਤੇ ਜੱਥੇਬੰਦੀਆਂ  ਨੇ ਅੱਗੇ ਆ ਕੇ ਲਗਾਤਾਰ ਸੇਵਾ ਨਿਭਾਈ ਹੈ ਤੇ ਜੋ ਅਜੇ ਵੀ ਜਾਰੀ ਹੈ।

Share this Article
Leave a comment