ਮੈਲਬੌਰਨ: ਆਸਟ੍ਰੇਲੀਆ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਰੋਕ ਲਗਾਉਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਸਿਡਨੀ ਦੀ ਇਕ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਇਹ ਪਟੀਸ਼ਨ 73 ਸਾਲਾ ਆਸਟ੍ਰੇਲੀਆਈ ਨਾਗਰਿਕ ਵਲੋਂ ਦਾਇਰ ਕੀਤੀ ਗਈ ਸੀ, ਜੋ ਕਿ ਬੀਤੇ ਸਾਲ ਤੋਂ ਭਾਰਤ ‘ਚ ਫਸਿਆ ਹੋਇਆ ਹੈ।
ਇਸ ਮਾਮਲੇ ਸਬੰਧੀ ਸੁਣਵਾਈ ਕਰਦਿਆਂ ਜੱਜ ਥਾਮਸ ਥਾਵਲੇ ਨੇ ਕਿਹਾ ਕਿ ਇਹ ਕਾਨੂੰਨ ਜੈਵ ਸੁਰੱਖਿਆ ਐਮਰਜੈਂਸੀ ਸਥਿਤੀ ਨੂੰ ਦੇਖਦੇ ਹੋਏ ਬਣਾਇਆ ਗਿਆ ਹੈ ਅਤੇ ਭਵਿੱਖ ਵਿਚ ਇਸ ਦੇ ਖਤਰੇ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਨੇ ਕਿਹਾ, ਇਹ ਸਾਫ ਹੈ ਕਿ ਮੁੱਖ ਮੈਡੀਕਲ ਅਧਿਕਾਰੀ ਨੇ ਸੋਚਿਆ ਕਿ ਹੋਰ ਲੇਕਾਂ ਦੇ ਦਾਖਲੇ ਨੂੰ ਰੋਕਣ ਨਾਲ ਆਸਟ੍ਰੇਲੀਆ ਦੀ ਇਕਾਂਤਵਾਸ ਸਬੰਧੀ ਕੋਸ਼ਿਸ਼ ਨੂੰ ਰਾਹਤ ਮਿਲੇਗੀ, ਇੱਥੋਂ ਤੱਕ ਕਿ ਉਹਨਾਂ ਲੋਕਾਂ ਨੂੰ ਰੋਕਣ ਨਾਲ ਜੋ ਅਸਿੱਧੇ ਤੌਰ ‘ਤੇ ਟ੍ਰਾਂਸਜਿਟ ਕੇਂਦਰਾਂ ਜ਼ਰੀਏ ਆ ਰਹੇ ਹਨ।”