ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਹੋ ਸਕਦੇ ਹਨ ਐਰਿਕ ਗਾਰਸੇਟੀ

Rajneet Kaur
2 Min Read

ਵਾਸ਼ਿੰਗਟਨ: ਸਾਲ 2021 ‘ਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਫੈਸਲਾ ਕੀਤਾ ਸੀ ਕਿ ਉਹ ਭਾਰਤ ਦੇ ਖਾਲੀ ਹੋਏ ਰਾਜਦੂਤ ਦੇ ਅਹੁਦੇ ‘ਤੇ ਕਿਸੇ ਯੋਗ ਵਿਅਕਤੀ ਨੂੰ ਨਿਯੁਕਤ ਕਰਨਗੇ। ਅਜਿਹੀਆਂ ਖਬਰਾਂ ਸਨ ਕਿ ਬਾਇਡਨ ਨੇ ਇਸ ਅਹੁਦੇ ਲਈ ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ ਦੇ ਨਾਂ ਦਾ ਫੈਸਲਾ ਲਿਆ ਹੈ। ਹੁਣ ਉਨ੍ਹਾਂ ਦੇ ਨਾਂ ‘ਤੇ ਅੰਤਿਮ ਫੈਸਲਾ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਸੁਣਵਾਈ ਦੌਰਾਨ ਲਿਆ ਜਾ ਸਕਦਾ ਹੈ। ਗਾਰਸੇਟੀ ਦਾ ਨਾਮ ਪਹਿਲੀ ਵਾਰ ਜੁਲਾਈ 2021 ਵਿੱਚ ਸੁਣਿਆ ਗਿਆ ਸੀ। ਉਸ ਸਮੇਂ ਵ੍ਹਾਈਟ ਹਾਊਸ ਨੇ ਉਨ੍ਹਾਂ ਨੂੰ ਭਾਰਤ ਵਿੱਚ ਰਾਜਦੂਤ ਵਜੋਂ ਚੁਣਿਆ ਸੀ। ਪਰ ਗਾਰਸੇਟੀ ਕਾਫ਼ੀ ਵਿਵਾਦਗ੍ਰਸਤ ਹਨਅਜਿਹੇ ‘ਚ ਉਨ੍ਹਾਂ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ।

ਐਰਿਕ ਗਾਰਸੇਟੀ ਦੇ ਨਜ਼ਦੀਕੀ ਸਹਿਯੋਗੀ ਰਿਕ ਜੈਕਬਸ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ‘ਤੇ ਹੋਣ ਵਾਲੇ ਫੈਸਲੇ ਨੂੰ ਟਾਲ ਦਿੱਤਾ ਗਿਆ ਸੀ। ਮਈ 2021 ਵਿੱਚ,  ਰਿਪੋਰਟ ਅਨੁਸਾਰ ਰਾਸ਼ਟਰਪਤੀ ਬਾਇਡਨ ਨੇ ਗਾਰਸੇਟੀ ਨੂੰ ਭਾਰਤ ਵਿੱਚ ਰਾਜਦੂਤ ਨਿਯੁਕਤ ਕਰਨ ਦਾ ਫੈਸਲਾ ਕੀਤਾ ਸੀ। 50 ਸਾਲਾ ਗਾਰਸੇਟੀ ਬਾਇਡਨ ਦੀ ਚੋਣ ਮੁਹਿੰਮ ਦੇ ਸਹਿ-ਚੇਅਰਮੈਨ ਰਹੇ ਹਨ। ਉਹ ਅਜੇ ਵੀ ਰਾਸ਼ਟਰਪਤੀ ਦੇ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਮਹੱਤਵਪੂਰਨ ਸਿਆਸੀ ਸਾਥੀ ਹਨ। ਮੰਨਿਆ ਜਾ ਰਿਹਾ ਸੀ ਕਿ ਉਹ ਬਾਇਡਨ ਦੀ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ। ਪਰ ਰਿਕ ਜੈਕਬਸ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦਾ ਮੌਕਾ ਖਤਮ ਹੋ ਗਿਆ। ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਗਾਰਸੇਟੀ ਦੀ ਨਿਯੁਕਤੀ ਨਾਲ ਬਾਇਡਨ ਉਨ੍ਹਾਂ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਜਿੱਤ ਦਾ ਇਨਾਮ ਦੇਣਾ ਚਾਹੁੰਦੇ ਹਨ। ਗਾਰਸੇਟੀ ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਲਾਸ ਏਂਜਲਸ ਦੇ ਮੇਅਰ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment