ਆਸਟ੍ਰੇਲੀਆ ‘ਚ ਸਿੱਖ ਕੌਮ ਲਈ ਮਾਣ ਵਾਲੀ ਖ਼ਬਰ! ਸੰਸਦ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ ਪ੍ਰਕਾਸ਼!

TeamGlobalPunjab
3 Min Read

ਮੈਲਬੌਰਨ:- ਜਗਤ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ  ਜੀ ਦੇ 550ਵੇਂ  ਪ੍ਰਕਾਸ਼ ਪੂਰਬ ਨੂੰ ਲੈ ਕੇ ਦੁਨੀਆਂ ਭਰ ਵਿੱਚ ਸਮਾਗਮ ਚੱਲ ਰਹੇ ਹਨ। ਇਸ ਦੇ ਚਲਦਿਆਂ ਆਸਟ੍ਰੇਲੀਅਨ ਸਿੱਖ ਸੰਗਤ ਵਲੋਂ ਆਸਟ੍ਰੇਲੀਆ ਦੀਆ ਵੱਖ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਸਥਿਤ ਪਾਰਲੀਮੈਂਟ ਵਿੱਚ ਗੁਰੁ ਨਾਨਕ ਦੇਵ ਜੀ ਦੇ  550ਵੇਂ  ਪ੍ਰਕਾਸ਼ ਉਤਸਵ ਸਬੰਧੀ ਸਮਾਗਮ ਕਰਵਾਏ ਗਏ। ਇਹ ਪਹਿਲੀ ਵਾਰ ਸੀ ਕਿ ਆਸਟ੍ਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਇਲਾਹੀ ਬਾਣੀ ਦਾ ਪਾਠ ਕੀਤਾ ਗਿਆ ਤੇ ਤੰਤੀ ਸਾਜ਼ਾ ਤੇ ਕੀਰਤਨ ਕੀਤਾ ਗਿਆ। ਇਸ ਸਮਾਗਮ ਦੀ ਇੱਕ ਖਾਸੀਅਤ ਇਹ ਵੀ ਰਹੀ ਕਿ ਇਹ ਪਹਿਲਾ ਮੌਕਾ ਸੀ ਜਦੋਂ  ਅੰਮ੍ਰਿਤਧਾਰੀ ਸਿੰਘਾਂ ਨੂੰ ਪਾਰਲੀਮੈਂਟ ਦੇ ਅੰਦਰ ਕ੍ਰਿਪਾਨ ਪਾ ਕੇ ਜਾਣ ਦੀ ਇਜ਼ਾਜਤ ਮਿਲੀ। ਇਸ ਸਮਾਗਮ ਵਿੱਚ ਆਸਟ੍ਰੇਲੀਆ ਦੀ ਵੱਖੋ ਵੱਖ ਰਾਜਨੀਤੀਕ  ਪਾਰਟੀਆਂ ਨਾਲ ਸਬੰਧਤ 32 ਦੇ ਕਰੀਬ ਸੰਸਦ ਮੈਂਬਰਾਂ ਤੇ ਮੰਤਰੀਆਂ ਨੇ ਹਿੱਸਾ ਲਿਆ।

ਪਾਠ ਅਤੇ ਕੀਰਤਨ ਦੀ ਸਮਾਪਤੀ ਦੇ ਮਗਰੋਂ ਇਸੇ ਸਮਾਗਮ ਦੀ ਹੀ ਲੜੀ ਨੂੰ ਅੱਗੇ ਤੋਰਦਿਆਂ ਆਏ ਹੋਏ ਮਹਿਮਾਨਾਂ ਨੂੰ ਸਿੱਖ ਧਰਮ ਦੇ ਬਾਰੇ ਦੱਸਣ ਦੇ ਲਈ ਬੁਲਰਿਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਆਸਟ੍ਰੇਲੀਅਨ ਸਿੱਖ ਕੋਂਸਲ ਹਰਕੀਰਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਨਾਂ ਨੂੰ ਸਿੱਖ ਧਰਮ ਦੇ ਇਤਹਾਸ ਅਤੇ ਗੁਰੁ ਸਾਹਿਬ ਦੀਆਂ ਸਿਖਿਆਵਾਂ ਬਾਰੇ ਜਾਣੂ ਕਰਵਾਇਆ।

https://www.youtube.com/watch?v=bl7PLsimFyIt=31s

ਆਸਟ੍ਰੇਲੀਅਨ ਸਿੱਖ ਹੈਰੀਟੇਜ ਤੋਂ ਧਰਮਪ੍ਰੀਤ ਸਿੰਘ ਹੋਰਾਂ ਨੇ ਸਿੱਖਾਂ ਦੇ ਆਸਟ੍ਰੇਲੀਆ ਵਿੱਚ 180 ਸਾਲਾ ਇਤਹਾਸ ਤੇ ਚਾਨਣਾ ਪਾਇਆ ਤੇ ਅਮਰੀਕਾ ਤੋ ਸਿੱਖ ਰਿਸਰਚ ਇੰਸਚੀਟਿਊਟ ਤੋਂ ਵਿਸ਼ੇਸ਼ ਤੌਰ ਇਸ ਸਮਾਗਮ ਵਿੱਚ ਪੁੱਜੇ ਹਰਿੰਦਰ ਸਿੰਘ ਹੋਰਾਂ ਨੇ ਗੁਰੂ ਸਾਹਿਬ ਵਲੋਂ ਦੱਸੇ ਗਏ ਗਵਰਨਸ ਮਾਡਲ ਬਾਰੇ ਚਾਨਣਾ ਪਾਇਆ। ਇਸ ਮੌਕੇ ਬੀਬੀ ਜਤਿੰਦਰ ਕੌਰ ਵਲੋਂ ਸਿੱਖ ਇਤਹਾਸ ਅਤੇ ਸਮਾਜ ਵਿੱਚ ਔਰਤਾਂ ਵਲੋਂ ਪਾਏ ਗਏ ਯੌਗਦਾਨ ਅਤੇ ਇਕਸਾਰਤਾ ਬਾਰੇ ਚਾਨਣਾ ਪਾਇਆ ਅਤ ਕਈ ਸੰਸਦ ਮੈਬਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਆਸਟ੍ਰੇਲੀਅਨ ਸਿੱਖ ਕੋਂਸਲ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਇੱਕ ਕਿਤਾਬ ” sikhi Faith & Followers” ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਆਸਟ੍ਰੇਲੀਅਨ ਸਿੱਖ ਸੰਗਤ ਵਲੋਂ ਕੀਤਾ ਗਿਆ ਇਹ ਉਪਰਲਾ ਇੱਕ ਸ਼ਲਾਘਾਯੌਗ ਕਦਮ ਸੀ ਜਿਸ ਨੇ ਕਿ ਸਿੱਖ ਧਰਮ ਨੂੰ ਆਸਟਰੇਲੀਆ ਵਸਦੇ ਵੱਖ ਵੱਖ ਭਾਈਚਾਰੀਆਂ ਤੱਕ ਪਹੁੰਚਣ ਦਾ ਚੰਗਾ ਉਪਰਾਲਾ ਕੀਤਾ ਹੈ।

- Advertisement -

Share this Article
Leave a comment