ਓਮੀਕਰੋਨ ਦੇ ਕਹਿਰ ਵਿਚਾਲੇ ਪ੍ਰਧਾਨ ਮੰਤਰੀ ਨੇ ਕੋਵਿਡ `ਫੰਡ` ਦੇਣ ਤੋਂ ਕੀਤਾ ਇਨਕਾਰ

TeamGlobalPunjab
2 Min Read

ਨਿਊਜ਼ ਡੈਸਕ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੋਰੋਨਾ ਵਾਇਰਸ ਟੈਸਟਾਂ ਵਿਚ ਤੇਜ਼ੀ ਲਿਆਉਣ ਲਈ ਸਰਕਾਰੀ ਫੰਡ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਮੋਰੀਸਨ ਨੇ ਆਪਣੇ ਤਾਜ਼ਾ ਬਿਆਨਾਂ ਰਾਹੀਂ ਕਿਹਾ ਹੈ ਕਿ ਕਰੋਨਾ ਦੇ ਇਸ ਕਾਲ ਵਿੱਚ ਰੈਪਿਡ ਐਂਟੀਜਨ ਟੈਸਟ ਬਹੁਤ ਜ਼ਰੂਰੀ ਹੋ ਗਿਆ ਹੈ ਪਰ ਇਹ ਵੀ ਸੱਚ ਹੈ ਕਿ ਸਭ ਲਈ ਇਹ ਟੈਸਟ ਮੁਫਤ ਕਰਨਾ ਸਰਕਾਰ ਦੇ ਬਜਟ ਵਿੱਚ ਨਹੀਂ ਆ ਰਿਹਾ ਕਿਉਂਕਿ ਪਹਿਲਾਂ ਹੀ ਸਰਕਾਰ ਬਹੁਤ ਸਾਰੀ ਰਾਸ਼ੀ ਕਰੋਨਾ ਕਾਰਨ ਖਰਚ ਕਰ ਚੁਕੀ ਹੈ।

ਆਸਟ੍ਰੇਲੀਆ ਦੇ ਪੀ.ਐਮ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਉਸੇ ਦਰ `ਤੇ ਖਰਚੇ ਜਾਰੀ ਰੱਖਣ ਦੀ ਸਮਰੱਥਾ ਨਹੀਂ ਰੱਖ ਸਕਦੀ ਜਿਵੇਂ ਕਿ ਇਸ ਤੋਂ ਪਹਿਲਾਂ 2020 ਅਤੇ 2021 ਵਿੱਚ ਕੀਤਾ ਗਿਆ ਸੀ। ਮੌਰੀਸਨ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਸੈਂਕੜੇ ਅਰਬਾਂ ਡਾਲਰਾਂ ਦਾ ਨਿਵੇਸ਼ ਕੀਤਾ ਹੈ ਪਰ ਅਸੀਂ ਮਹਾਮਾਰੀ ਦੇ ਉਸ ਪੜਾਅ `ਤੇ ਹਾਂ ਜਿੱਥੇ ਤੁਸੀਂ ਸਭ ਕੁਝ ਮੁਫ਼ਤ ਵਿੱਚ ਮੁਹੱਈਆ ਨਹੀਂ ਕਰਵਾ ਸਕਦੇ।

ਪ੍ਰਧਾਨ ਮੰਤਰੀ ਦੇ ਇਸ ਬਿਆਨ ਨਾਲ, ਹਰ ਤਰਫੋਂ ਉਨ੍ਹਾਂ ਦੀ ਆਲੋਚਨਾ ਸ਼ੁਰੂ ਹੋ ਗਈ ਹੈ ਅਤੇ ਵਿਰੋਧੀ ਧਿਰ ਆਪਣੇ ਟਵੀਟਾਂ ਅਤੇ ਬਿਆਨਾਂ ਨਾਲ ਪ੍ਰਧਾਨ ਮੰਤਰੀ ਦੀ ਇਸ ਗੱਲੋਂ ਨਿਖੇਧੀ ਕਰਨੀ ਸ਼ੁਰੂ ਕਰ ਚੁਕੇ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪ੍ਰਧਾਨ ਮੰਤਰੀ ਨੇ ਇਹ ਟੈਸਟ ਪੂਰੀ ਤਰ੍ਹਾਂ ਮੁਫ਼ਤ ਕਰਨ ਦਾ ਐਲਾਨ ਕਰ ਦਿੱਤਾ ਅਤੇ ਇਸ ਨਾਲ ਟੈਸਟਿੰਗ ਸੈਂਟਰਾਂ ‘ਤੇ ਕਈ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਹੁਣ ਇੱਕ ਦਮ ਇਹ ਕਹਿ ਦਿੱਤਾ ਕਿ ਇਹ ਟੈਸਟ ਤਾਂ ਹੁਣ ਮੁਫ਼ਤ ਵਿੱਚ ਨਹੀਂ ਹੋਵੇਗਾ ਅਤੇ ਇਸ ਵਾਸਤੇ 30, 40 ਜਾਂ 50 ਡਾਲਰਾਂ ਦਾ ਭੁਗਤਾਨ ਕਰਨਾ ਹੀ ਪਵੇਗਾ। ਇਸ ਨਾਲ ਤਾਂ ਦੇਸ਼ ਵਾਸੀਆਂ ਦੀ ਜੇਬ ਉਪਰ ਵਾਧੂ ਦਾ ਬੋਝ ਪੈ ਰਿਹਾ ਹੈ ਕਿਉਂਕਿ ਪਹਿਲਾਂ ਹੀ ਕੰਮ ਕਾਰ ਠੱਪ ਹੋ ਜਾਣ ਕਾਰਨ ਮੰਦੀ ਦੀ ਮਾਰ ਪਈ ਹੈ ਅਤੇ ਹੁਣ ਆਹ ਟੈਸਟ ਕਰਵਾਉਣ ਲਈ ਵੀ ਪੈਸੇ ਦੇਣੇ ਪੈ ਰਹੇ ਹਨ।

- Advertisement -

TAGGED:
Share this Article
Leave a comment