ਆਕਲੈਂਡ ‘ਚ ਪੰਜਾਬੀ ਕਾਰੋਬਾਰੀ ਨੂੰ ਲੱਗਿਆ ਭਾਰੀ ਜੁਰਮਾਨਾ, ਕਰਮਚਾਰੀਆਂ ਨੂੰ ਨਹੀਂ ਦਿੱਤੀ ਜਾ ਰਹੀ ਸੀ ਬਣਦੀ ਤਨਖਾਹ

TeamGlobalPunjab
1 Min Read

ਆਕਲੈਂਡ : ਆਕਲੈਂਡ ਦੇ ਪਾਪਾਕੂਰਾ ‘ਚ ਪੰਜਾਬੀ ਕਾਰੋਬਾਰੀ ਨੂੰ ਆਪਣੇ ਕਰਮਚਾਰੀਆਂ ਨੂੰ ਘੱਟ ਤਨਖਾਹਾਂ ਦੇਣ ਦੇ ਮਾਮਲੇ ‘ਚ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਐਸ.ਐਸ. ਐਂਡ ਪੀ.ਕੇ. ਜੇਡਰ ਲਿਮਟਿਡ ਵਾਲੇ ਕਲੈਵੇਡਨ ਰੋਡ ਲਿਕਰ ਦੇ ਨਾਮ ਤੋਂ ਆਪਣਾ ਕਾਰੋਬਾਰ ਚਲਾਉਂਦੇ ਹਨ।

ਕੰਪਨੀ ਦੇ ਮਾਲਕ ਸਤਨਾਮ ਜੇਡਰ ‘ਤੇ ਦੋਸ਼ ਸਨ ਕਿ ਇਨ੍ਹਾਂ ਨੇ ਆਪਣੇ 4 ਪ੍ਰਵਾਸੀ ਕਰਮਚਾਰੀਆਂ ਨੂੰ ਘੱਟੋ-ਘੱਟ ਬਣਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ। ਇਹ ਮਾਮਲਾ ਜਦੋਂ ਲੇਬਰ ਇੰਸਪੈਕਟਰ ਕੋਲ ਪੁੱਜਾ ਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ। ਕੰਪਨੀ ਦੇ ਮਾਲਕ ਸਤਨਾਮ ਜੇਡਰ ਨੂੰ  50,000 ਡਾਲਰ ਤੇ 20,000 ਡਾਲਰ ਜੁਰਮਾਨਾ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਨ੍ਹਾਂ ਪੀੜਤ ਕਰਮਚਾਰੀਆਂ ਦੇ 2 ਤਰ੍ਹਾਂ ਦੇ ਰਿਕਾਰਡ ਰੱਖੇ ਗਏ ਸਨ, ਇੱਕ ਅਸਲ ਸਨ ਤੇ ਦੂਜੇ ਝੂਠੇ ਉਹ ਵੀ ਇਸ ਲਈ ਜੇਕਰ ਕਿਸੇ ਵੇਲੇ ਵੀ ਅਧਿਕਾਰੀਆਂ ਨੂੰ ਦਿਖਾਉਣ ਪੈ ਜਾਣ ਤਾਂ ਉਨ੍ਹਾਂ ਨੂੰ ਭਰਮਾਇਆ ਜਾ ਸਕੇ। ਕੰਪਨੀ ਦੇ ਮਾਲਕ ‘ਤੇ ਘੱਟੋ-ਘੱਟ ਤਨਖਾਹਾਂ ਨਾਂ ਦੇਣ ਤੋਂ ਇਲਾਵਾ, ਸਹੀ ਰਿਕਾਰਡ ਨਾਂ ਰੱਖਣਾ, ਹੋਲੀਡੇਅ ਪੇਅ ਨਾਂ ਦੇਣਾ, ਪ੍ਰੀਮੀਅਮ ਚਾਰਜ ਕਰਨਾ ‘ਤੇ ਹਾਸਲ ਕਰਨ ਦੇ ਦੋਸ਼ ਵੀ ਲੱਗੇ ਹਨ।

ਲੇਬਰ ਇੰਸਪੈਕਟਰ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਿਯਮਾਂ ਦੀ ਇਹ ਅਣਦੇਖੀ ਮਾਲਕ ਵਲੋਂ ਜਾਣਬੁੱਝ ਕੇ ਕੀਤੀ ਗਈ ਸੀ ਤੇ ਆਪਣੇ ਆਪ ਵਿੱਚ ਇਹ ਵੱਡਾ ਅਪਰਾਧ ਹੈ।

- Advertisement -

Share this Article
Leave a comment