ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 71 ਲੱਖ 20 ਹਜਾਰ 539 ਹੋ ਚੁੱਕੀ ਹੈ। ਐਤਵਾਰ ਨੂੰ 24 ਘੰਟੇ ਅੰਦਰ 66 ਹਜਾਰ 732 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ। ਉੱਥੇ ਹੀ ਇਸ ਦਿਨ 70 ਹਜਾਰ 195 ਲੋਕ ਰਿਕਵਰ ਹੋ ਗਏ ਅਤੇ 816 ਮਰੀਜ਼ਾਂ ਦੀ ਮੌਤ ਹੋ ਗਈ।
ਹੁਣ ਤੱਕ ਸੰਕਰਮਣ ਦੇ ਚਲਦੇ 1 ਲੱਖ 9 ਹਜਾਰ 150 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਰਾਹਤ ਦੀ ਗੱਲ ਹੈ ਕਿ ਹੁਣ ਤੱਕ 61 ਲੱਖ 49 ਹਜਾਰ 536 ਲੋਕ ਠੀਕ ਹੋ ਚੁਕੇ ਹਨ।
ਉੱਥੇ ਹੀ 8 ਲੱਖ 61 ਹਜਾਰ 853 ਦਾ ਹਾਲੇ ਇਲਾਜ ਚੱਲ ਰਿਹਾ ਹੈ। ਭਾਰਤ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਸੰਕਰਮਿਤਾਂ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਹੈ। ਇਹੀ ਨਹੀਂ ਸਭ ਤੋਂ ਜ਼ਿਆਦਾ ਮੌਤਾਂ ਦੇ ਮਾਮਲੇ ਵਿੱਚ ਤੀਜੇ ਨੰਬਰ ‘ਤੇ ਹੈ ਇਸ ਦੇ ਨਾਲ ਹੀ ਭਾਰਤ ਅਜਿਹਾ ਦੂਜਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਐਕਟਿਵ ਕੇਸ ਹਨ।
ਇਸ ਤੋਂ ਇਲਾਵਾ ਡਾ.ਹਰਸ਼ਵਰਧਨ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੇ 5ਵੇਂ ਸੰਡੇ ਸੰਵਾਦ ਪ੍ਰੋਗਰਾਮ ਵਿੱਚ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ SARS Cov 2 ਇੱਕ ਰੈਸਪੀਰੇਟਰੀ ਵਾਇਰਸ ਹੈ ਅਤੇ ਅਜਿਹੇ ਵਾਇਰਸ ਨੂੰ ਠੰਡ ਦੇ ਮੌਸਮ ਵਿੱਚ ਵਧਣ ਲਈ ਜਾਣਿਆ ਜਾਂਦਾ ਹੈ। ਸਿਹਤ ਮੰਤਰੀ ਨੇ ਕਿਹਾ ਦੁਨੀਆ ਦਾ ਕੋਈ ਵੀ ਧਰਮ ਅਤੇ ਭਗਵਾਨ ਇਹ ਨਹੀਂ ਕਹਿੰਦਾ ਕਿ ਤੁਸੀਂ ਲੋਕਾਂ ਦੀ ਜ਼ਿੰਦਗੀ ਖਤਰੇ ਵਿਚ ਪਾ ਕੇ ਤਿਉਹਾਰ ਮਨਾਓ ਕਰੋਨਾ ਦੇ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਸਾਨੂੰ ਪ੍ਰਧਾਨ ਮੰਤਰੀ ਮੋਦੀ ਦੇ ਅੰਦੋਲਨ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ।