ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਸਤਾਉਣ ਲੱਗਿਆ ਡਰ? ਕਿਹਾ ‘ਹੋ ਸਕਦਾ ਕੱਲ੍ਹ ਨੂੰ ED ਮੈਨੂੰ ਵੀ ਸੰਮਨ ਭੇਜੇ’

Prabhjot Kaur
3 Min Read

ਨਵੀਂ ਦਿੱਲੀ: ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਰਾਬ ਘੁਟਾਲੇ ਨੂੰ ਲੈ ਕੇ ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੋਤ ਨੂੰ ਸੰਮਨ ਭੇਜਿਆ ਹੈ। ਜਿਸ ‘ਤੇ ਹੁਣ ਆਤਿਸ਼ੀ ਨੇ ਟਿੱਪਣੀ ਕੀਤੀ ਹੈ। ਆਤਿਸ਼ੀ ਨੇ ਈਡੀ ਦੀ ਜਾਂਚ ਨੂੰ ਸਿੱਧਾ ਭਾਜਪਾ ਨਾਲ ਜੋੜਿਆ।

ਆਤਿਸ਼ੀ ਨੇ ਕਿਹਾ ਕਿ ‘ਇਸ ਪੂਰੇ ਘਟਨਾਕ੍ਰਮ ਦਾ ਭਾਵੇਂ ਅਰਵਿੰਦ ਕੇਜਰੀਵਾਲ ਜਾਂ ਸੰਜੇ ਸਿੰਘ ਜਾਂ ਕਿਸੇ ਹੋਰ ਦੀ ਗ੍ਰਿਫਤਾਰੀ ਹੋਵੇ, ਇਸ ਦਾ ਜਾਂਚ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਸ ਦਾ ਸਿੱਧਾ ਸਬੰਧ ਭਾਜਪਾ ਨਾਲ ਹੈ। ਇਹ ਸਿਰਫ਼ ਅਤੇ ਸਿਰਫ਼ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਢਾਹ ਲਾਉਣ ਲਈ ਹੈ। ਆਮ ਆਦਮੀ ਪਾਰਟੀ ਦਾ ਹਰ ਆਗੂ ਅਤੇ ਹਰ ਵਰਕਰ ਆਪਣੇ ਆਖਰੀ ਸਾਹ ਤੱਕ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਵਚਨਬੱਧ ਹੈ।’

ED ਨੇ ਹੁਣ ਦਿੱਲੀ ਦੇ ਸ਼ਰਾਬ ਘੁਟਾਲੇ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੂੰ ਸੰਮਨ ਭੇਜਿਆ ਹੈ। ਉਨ੍ਹਾਂ ‘ਤੇ ਆਬਕਾਰੀ ਨੀਤੀ ਦਾ ਖਰੜਾ ਤਿਆਰ ਕਰਨ ਦਾ ਦੋਸ਼ ਹੈ। ਜਿਸ ‘ਤੇ ਆਤਿਸ਼ੀ ਨੇ ਕਿਹਾ ਕਿ ਕਿਸੇ ਵੀ ਗ੍ਰਿਫਤਾਰੀ ਦਾ ਜਾਂਚ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੇਕਰ ਜਾਂਚ ਨਾਲ ਕੋਈ ਸਬੰਧ ਹੁੰਦਾ ਤਾਂ ਭਾਜਪਾ ਦੀ ਜਾਂਚ ਹੋਣੀ ਸੀ। ਇਹ ਸਿਰਫ ਆਮ ਆਦਮੀ ਪਾਰਟੀ ‘ਤੇ ਹਮਲਾ ਕਰਨ ਅਤੇ ਚੁਣੀ ਹੋਈ ਸਰਕਾਰ ਨੂੰ ਡੇਗਣ ਲਈ ਹੈ। ਆਤਿਸ਼ੀ ਨੇ ਕਿਹਾ ਕਿ ਸ਼ਾਇਦ ਕੱਲ੍ਹ ਉਹ ਮੈਨੂੰ ਵੀ ਬੁਲਾ ਲੈਣ।

ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਮਾਰਲੇਨਾ ਨੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਤੋਂ ਬਾਅਦ ਗਵਾਹਾਂ ‘ਤੇ ਸਵਾਲ ਚੁੱਕੇ। ਆਤਿਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਿਰਫ 4 ਲੋਕਾਂ ਦੀ ਗਵਾਹੀ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਵਿੱਚ ਪਹਿਲਾ ਸੀ.ਅਰਵਿੰਦ ਹੈ। ਦੂਜਾ ਬਿਆਨ ਸ਼ਰਦ ਚੰਦ ਰੈਡੀ। ਸਭ ਜਾਣਦੇ ਹਨ ਕਿ ਉਨ੍ਹਾਂ ਨੇ ਭਾਜਪਾ ਨੂੰ 55 ਕਰੋੜ ਰੁਪਏ ਚੰਦਾ ਦਿੱਤਾ ਸੀ। ਤੀਜੀ ਗਵਾਹੀ ਮਗੁੰਟਾ ਸ਼੍ਰੀਨਿਵਾਸਲੂ ਰੈਡੀ ਅਤੇ ਉਸ ਦਾ ਪੁੱਤਰ ਰਾਘਵ ਮੰਗੂਟਾ ਜੋ 28 ਫਰਵਰੀ ਨੂੰ ਭਾਜਪਾ ਦੀ ਸਹਿਯੋਗੀ ਪਾਰਟੀ ਟੀਡੀਪੀ ਵਿੱਚ ਸ਼ਾਮਲ ਹੋ ਗਏ ਸਨ। ਫਿਰ ਮੰਤਰੀ ਨੇ ਕਿਹਾ ਕਿ 29 ਮਾਰਚ ਨੂੰ ਮੰਗੂਟਾ ਸ਼੍ਰੀਨਿਵਾਸਲੂ ਰੈੱਡੀ ਨੂੰ ਭਾਜਪਾ ਦੇ ਸਹਿਯੋਗੀ ਟੀਡੀਪੀ ਤੋਂ ਲੋਕ ਸਭਾ ਚੋਣਾਂ ਲੜਨ ਲਈ ਟਿਕਟ ਮਿਲਦੀ ਹੈ। ਇਨ੍ਹਾਂ ਗਵਾਹਾਂ ਤੇ ਸਵਾਲ ਕਰਦੇ ਹੋਏ ਆਤਿਸ਼ੀ ਨੇ ਕਿਹਾ ਕਿ ਸ਼ਰਾਬ ਕਾਰੋਬਾਰੀਆਂ ਦੀ ਦੱਖਣੀ ਲਾਬੀ ਤੋਂ ਸ਼ਰਥ ਰੈੱਡੀ ਭਾਜਪਾ ਨੂੰ 55 ਕਰੋੜ ਰੁਪਏ ਦਾ ਚੰਦਾ ਦਿੰਦਾ ਹੈ, ਭਾਜਪਾ ਦੀ ਭਾਈਵਾਲ ਟੀਡੀਪੀ ਮਗੁੰਟਾ ਸ਼੍ਰੀਨਿਵਾਸਲੂ ਰੈੱਡੀ ਨੂੰ ਟਿਕਟ ਦਿੰਦੀ ਹੈ- ਤਾਂ ਕੀ ਹੁਣ ਭਾਜਪਾ ਨੂੰ ਸ਼ਰਾਬ ਘੁਟਾਲੇ ਦੀ ਜਾਂਚ ‘ਚ ਦੋਸ਼ੀ ਬਣਾਵੇਗੀ?

- Advertisement -

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment