ਅਮਰੀਕੀ ਨੇਵੀ ਨੇ ਭਾਰਤੀ ਹੱਦ ‘ਚ ਬਗ਼ੈਰ ਇਜਾਜ਼ਤ ਕੀਤਾ ਆਪਰੇਸ਼ਨ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਨੇਵੀ ਵਲੋਂ ਭਾਰਤ ਦੇ ਏਕਸਕਲੂਸਿਵ ਇਕਾਨਮਿਕ ਜ਼ੋਨ ਵਿੱਚ ਆਪਰੇਸ਼ਨ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਦੇ ਚਲਦਿਆਂ ਦੋਵੇਂ ਦੇਸ਼ਾਂ ਦੇ ਵਿੱਚ ਸਿਆਸਤੀ ਵਿਵਾਦ ਵੀ ਪੈਦਾ ਹੋ ਸਕਦਾ। ਖੁਦ ਅਮਰੀਕਾ ਦੀ 7ਵੀਂ ਫਲੀਟ ਨੇ 7 ਅਪ੍ਰੈਲ ਨੂੰ ਜਾਰੀ ਬਿਆਨ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਬਿਆਨ ਦੇ ਮੁਤਾਬਕ, ਫਰੀਡਮ ਆਫ ਨੈਵਿਗੇਸ਼ਨ ਆਪਰੇਸ਼ਨ ਦੇ ਤਹਿਤ ਅਧਿਕਾਰਾਂ, ਆਜ਼ਾਦੀ ਅਤੇ ਕਾਨੂੰਨ ਦੀ ਰੱਖਿਆ ਹੁੰਦੀ ਹੈ, ਜਿਨ੍ਹਾਂ ਦਾ ਨਿਰਧਾਰਣ ਇੰਟਰਨੈਸ਼ਨਲ ਲਾਅ ਵਿੱਚ ਕੀਤਾ ਗਿਆ ਹੈ।

ਖੁਦ ਅਮਰੀਕੀ ਨੇਵੀ ਦੇ 7ਵੇਂ ਬੇੜੇ ਨੇ ਕਿਹਾ ਕਿ ਉਸਨੇ ਇਹ ਆਪਰੇਸ਼ਨ ਭਾਰਤ ਦੀ ਇਜਾਜ਼ਤ ਦੇ ਬਗੈਰ ਕੀਤਾ ਹੈ। ਇਹ ਅਮਰੀਕੀ ਆਪਰੇਸ਼ਨ ਭਾਰਤ ਦੀ ਮੈਰੀਟਾਈਮ ਸਕਿਓਰਿਟੀ ਪਾਲਿਸੀ ਦੇ ਖਿਲਾਫ ਹੈ। ਅਮਰੀਕੀ ਨੇਵੀ ਦੇ ਮੁਤਾਬਕ ਇਹ ਆਪਰੇਸ਼ਨ ਲਕਸ਼ਦੀਪ ਤੋਂ 130 ਸਮੁੰਦਰੀ ਮੀਲ ਦੂਰ ਪੱਛਮ ਵਿੱਚ ਕੀਤਾ ਗਿਆ ਹੈ। ਅਮਰੀਕੀ ਨੇਵੀ ਦੀ 7ਵੀਂ ਫਲੀਟ ਉਸ ਦਾ ਸਭ ਤੋਂ ਵੱਡਾ ਬੇੜਾ ਹੈ। ਇਸ ਦੀ ਇੱਕ ਟੁਕੜੀ ਨੂੰ ਅਮਰੀਕਾ ਨੇ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੌਰਾਨ ਭਾਰਤ ‘ਤੇ ਦਬਾਅ ਬਣਾਉਣ ਲਈ ਬੰਗਾਲ ਦੀ ਖਾੜੀ ਵਿੱਚ ਭੇਜਿਆ ਸੀ ।

Share this Article
Leave a comment