ਬੀ.ਸੀ. ‘ਚ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਕਿਸਾਨਾਂ ਲਈ ਸਰਕਾਰ ਵੱਲੋਂ ਵੱਡੀ ਮਦਦ ਦਾ ਐਲਾਨ

TeamGlobalPunjab
2 Min Read

ਬ੍ਰਿਟਿਸ਼ ਕੋਲੰਬੀਆ: ਬੀ.ਸੀ. ‘ਚ ਬੀਤੇ ਸਾਲ ਨਵੰਬਰ ਮਹੀਨੇ ’ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਲਈ ਫ਼ੈਡਰਲ ਸਰਕਾਰ ਅਤੇ ਸੂਬਾਈ ਸਰਕਾਰ ਵੱਲੋਂ 228 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਅਰਜ਼ੀਆਂ ਲਈ ਬਣਾਏ ਗਏ ਆਨਲਾਈਨ ਪੋਰਟਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਫੰਡਿੰਗ ਤਹਿਤ ਕਿਸਾਨਾਂ ਨੂੰ ਪਸ਼ੂਆਂ ਦੀ ਫੀਡ, ਆਵਾਜਾਈ ਅਤੇ ਦੇਖਭਾਲ ਆਦਿ ਲਈ ਵੀ ਮਦਦ ਮਿਲ ਸਕੇਗੀ ।

ਬ੍ਰਿਟਿਸ਼ ਕੋਲੰਬੀਆ ਵਿੱਚ ਹੜ੍ਹਾਂ ਨਾਲ ਫ਼ਸਲਾਂ ਅਤੇ ਘਰਾਂ ਦਾ ਵੱਡੇ ਪੱਧਰ `ਤੇ ਨੁਕਸਾਨ ਹੋਇਆ ਸੀ। ਸਰਕਾਰੀ ਅੰਕੜਿਆਂ ਮੁਤਾਬਕ ਲਗਭਗ 15,000 ਹੈਕਟੇਅਰ ਖੇਤ, 7,500 ਟਨ ਸਬਜ਼ੀਆਂ ਅਤੇ 2,500 ਏਕੜ ਫਲਾਂ ਦੀ ਫਸਲ ਨੂੰ ਨੁਕਸਾਨ ਹੋਇਆ ਸੀ, ਇਹ ਹੀ ਨਹੀਂ ਸਗੌਂ ਪਾਣੀ ਭਰ ਜਾਣ ਕਾਰਨ ਹਜ਼ਾਰਾਂ ਪਸ਼ੂਆਂ ਦੀ ਮੌਤ ਹੋ ਗਈ ਸੀ।

ਫ਼ੈਡਰਲ ਸਰਕਾਰ ਅਤੇ ਸੂਬਾਈ ਸਰਕਾਰ ਵੱਲੋਂ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਲੋਕਾਂ ਲਈ 228 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ।

ਇਸ ਦਾ ਐਲਾਨ ਇੱਕ ਵਰਚੂਅਲ ਸਮਾਗਮ ਦੌਰਾਨ ਫ਼ੈਡਰਲ ਐਗਰੀਕਲਚਰ ਮਿਨਿਸਟਰ ਮੈਰੀ-ਕਲੌਡ ਅਤੇ ਬੀ.ਸੀ ਦੀ ਐਗਰੀਕਲਚਰ ਮਿਨਿਸਟਰ ਲਾਨਾ ਪਫਾਮ ਵੱਲੋਂ ਬਣਾਏ ਗਏ ਆਨਲਾਈਨ ਪੋਰਟਲ ਦੀ ਸ਼ੁਰੂਆਤ ਹੋ ਚੁੱਕੀ ਹੈ।

- Advertisement -

ਇਸ ਮੌਕੇ ਮੈਰੀ-ਕਲੌਡ ਨੇ ਕਿਹਾ ਸੂਬੇ ਦੇ ਕਿਸਾਨਾਂ ਨੇ ਬੜੀ ਦ੍ਰਿੜਤਾ ਨਾਲ ਹੜ੍ਹਾਂ ਦਾ ਸਾਹਮਣਾ ਕੀਤਾ ਹੈ। ਕੈਨੇਡਾ ਸਰਕਾਰ ਕਿਸਾਨਾਂ ਦੀ ਸਹਾਇਤਾ ਲਈ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਇਸ ਤੋਂ ਇਲਾਵਾ ਐਗਰੀਕਲਚਰ ਮਿਨਿਸਟਰ ਲੈਨਾ ਪੌਪਮ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਚਾਰ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਖ਼ੇਤੀ ਰਕਬੇ ਨੂੰ ਮੁੜ ਖ਼ੇਤੀ ਯੋਗ ਬਣਾਉਣ ਲਈ ਆਰਥਿਕ ਮਦਦ ਤੋਂ ਇਲਾਵਾ ਬਿਨ੍ਹਾਂ ਇੰਸੋਰੈਂਸ ਵਾਲੇ ਸੰਦਾਂ ਆਦਿ ਦੀ ਮੁਰਮੰਤ ਲਈ ਸਹਾਇਤਾ ਸ਼ਾਮਿਲ ਹੈ। ਇਸ ਫੰਡਿੰਗ ਤਹਿਤ ਕਿਸਾਨਾਂ ਨੂੰ ਪਸ਼ੂਆਂ ਦੀ ਫੀਡ, ਆਵਾਜਾਈ ਅਤੇ ਦੇਖਭਾਲ ਆਦਿ ਲਈ ਵੀ ਮਦਦ ਮਿਲ ਸਕੇਗੀ।

Share this Article
Leave a comment