ਹੁਣ QR ਕੋਡ ਸਕੈਨ ਕਰਕੇ ਖਿਚਵਾ ਸਕਦੇ ਹੋ ਮੁੱਖ ਮੰਤਰੀ ਨਾਲ ਫੋਟੋ

Rajneet Kaur
1 Min Read

ਸ਼ਿਮਲਾ: ਹੁਣ ਹਰ ਕਿਸੇ ਦਾ ਮੁਖਮੰਤਰੀ ਨੂੰ ਫੋਟੋ ਖਿਚਵਾਉਣ ਦਾ ਚਾਅ ਪੂਰਾ ਹੋਵੇਗਾ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮਾਈ ਸੀਐਮ-ਮਾਈ ਪ੍ਰਾਈਡ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਸ ਸਹੂਲਤ ਰਾਹੀਂ ਕੋਈ ਵੀ ਵਿਅਕਤੀ ਮੁੱਖ ਮੰਤਰੀ ਨਾਲ ਖਿੱਚੀ ਗਈ ਆਪਣੀ ਫੋਟੋ ਨੂੰ ਡਾਊਨਲੋਡ ਕਰ ਸਕੇਗਾ। QR ਕੋਡ ਨੂੰ ਸਕੈਨ ਕਰਨ ਤੋਂ ਬਾਅਦ ਇਸ ਵਿਲੱਖਣ ਸਹੂਲਤ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਮੁੱਖ ਮੰਤਰੀ ਨੇ ਇਸ ਇੰਟਰਐਕਟਿਵ ਫੀਚਰ ਲਈ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਮਾਈ ਸੀਐਮ-ਮਾਈ ਪ੍ਰਾਈਡ’ ਦੀ ਸ਼ੁਰੂਆਤ ਸੂਬਾ ਸਰਕਾਰ ਦੀ ਤਕਨੀਕੀ ਤਰੱਕੀ ਨੂੰ ਅਪਣਾਉਣ ਅਤੇ ਸੂਬੇ ਦੇ ਲੋਕਾਂ ਨਾਲ ਮਜ਼ਬੂਤ ​​ਸਬੰਧ ਸਥਾਪਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਮੁੱਖ ਸੰਸਦੀ ਸਕੱਤਰ ਸੰਜੇ ਅਵਸਥੀ ਨੇ ਵੀ ‘ਮਾਈ ਸੀਐਮ-ਮਾਈ ਪ੍ਰਾਈਡ’ ਪਹਿਲਕਦਮੀ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।  ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਕਿਰਨ ਭਡਾਨਾ ਨੇ  ਕਿਹਾ ਕਿ QR ਕੋਡ ਆਧਾਰਿਤ ਪ੍ਰਣਾਲੀ ਨਾਗਰਿਕਾਂ ਨੂੰ ਇੱਕ ਸੁਚਾਰੂ ਅਤੇ ਸੁਵਿਧਾਜਨਕ ਅਨੁਭਵ ਪ੍ਰਦਾਨ ਕਰੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment