ਨਵਾਂ ਸ਼ਹਿਰ :- ਰਾਤ ਕਰੀਬ ਦਸ ਵਜੇ ਆਂਸਰੋਂ ਨਾਕੇ ’ਤੇ ਡਿਊਟੀ ਦੇ ਰਹੇ ਏਐੱਸਆਈ ਸਵਰਨ ਸਿੰਘ ਦੀ ਇਕ ਟਰੱਕ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਬਲਾਚੌਰ ਤੋਂ ਰੋਪੜ ਵੱਲ ਜਾ ਰਹੇ ਟਰੱਕ ਡਰਾਈਵਰ ਨੇ ਪੁਲਿਸ ਨੂੰ ਵੇਖ ਕੇ ਟਰੱਕ ਨਾਕੇ ਤੋਂ ਨਾ ਕੱਢ ਕੇ ਬੈਰੀਕੇਡ ਦੇ ਨਾਲੋਂ ਕੱਢਣ ਦੀ ਕੋਸ਼ਿਸ਼ ਕੀਤੀ ਤੇ ਖੱਬੇ ਹੱਥ ਖੜ੍ਹਾ ਏਐੱਸਆਈ ਟਰੱਕ ਦੀ ਲਪੇਟ ’ਚ ਆ ਗਿਆ।
ਦੱਸ ਦਈਏ ਕਿ ਪੁਲਿਸ ਨੇ ਕੁਝ ਸਮੇਂ ਬਾਅਦ ਹੀ ਟਰੱਕ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ