ਚੰਡੀਗੜ੍ਹ ‘ਚ ASI ਨੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

Rajneet Kaur
1 Min Read

ਚੰਡੀਗੜ੍ਹ: ਪੰਜਾਬ ਪੁਲਿਸ ਦੇ ਇਕ ਏ.ਐਸ.ਆਈ. ਨੇ ਮੰਗਲਵਾਰ ਰਾਤ ਨੂੰ ਅਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਅਵਤਾਰ ਚੰਦ ਵਜੋਂ ਹੋਈ ਹੈ। ਹਾਲੇ ਇਹ ਨਹੀਂ ਪਤਾ ਲੱਗਾ ਕਿ ਅਵਤਾਰ ਚੰਦ ਨੇ ਇਹ ਕਦਮ ਚੁੱਕਣ ਦਾ ਕੀ ਕਾਰਨ ਸੀ।  ਪੁਲਿਸ ਨੇ ਖੂਨ ਨਾਲ ਲੱਥਪੱਥ ASI ਨੂੰ ਤੁਰੰਤ ਜੀ.ਐਮ.ਐਸ.ਐਚ. 16 ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਖ਼ੁਦਕੁਸ਼ੀ ਲਈ ਵਰਤੀ ਗਈ ਸਰਵਿਸ ਰਿਵਾਲਵਰ ਜ਼ਬਤ ਕਰ ਲਈ ਹੈ। ਮੌਕੇ ਤੋਂ ਕੁਝ ਹੋਰ ਸਬੂਤ ਵੀ ਇਕਠੇ ਕੀਤੇ ਗਏ ਹਨ। ਸੈਕਟਰ-39 ਥਾਣਾ ਪੁਲਿਸ ਨੇ ਅਵਤਾਰ ਚੰਦ ਦੀ ਲਾਸ਼ ਨੂੰ ਹਸਪਤਾਲ ‘ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment