ਭਾਰਤ ਵਿੱਚ ਸ਼ੇਰਾਂ ਨੂੰ ਕੋਰੋਨਾ ਹੋਣ ਦਾ ਪਹਿਲਾ ਮਾਮਲਾ ਆਇਆ ਸਾਹਮਣੇ

TeamGlobalPunjab
1 Min Read

ਹੈਦਰਾਬਾਦ : ਦੇਸ਼ ‘ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਤਮਾਮ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਹੁਣ ਜਾਨਵਰਾਂ ‘ਚ ਵੀ ਕੋਰੋਨਾ ਸੰਕ੍ਰਮਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਦੇ ਚਿੜੀਆਘਰ ‘ਚ ਰੱਖੇ ਗਏ ਅੱਠ ਏਸ਼ੀਆਈ ਸ਼ੇਰਾਂ ‘ਚ ਕੋਰੋਨਾ ਦਾ ਟੈਸਟ ਪਾਜ਼ੇਟਿਵ ਆਇਆ ਹੈ।

ਇਹਨਾਂ ਅੱਠ ਸ਼ੇਰਾਂ ਵਿੱਚ ਚਾਰ ਨਰ ਅਤੇ ਚਾਰ ਮਾਦਾ ਹਨ । ਭਾਰਤ ਵਿੱਚ ਇਹ ਅਜਿਹਾ ਪਹਿਲਾ ਕੇਸ ਹੈ ਜਿਸ ਵਿੱਚ ਜਾਨਵਰ ਇਸ ਮਾਰੂ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ  । ਇਨ੍ਹਾਂ ਸ਼ੇਰਾਂ ਦੇ ਝੰਬੇ ਨੂੰ ਜਾਂਚ ਲਈ 29 ਅਪ੍ਰੈਲ ਨੂੰ ਸੈਲੂਲਰ ਅਤੇ ਅਣੂ ਜੀਵ ਵਿਗਿਆਨ ਕੇਂਦਰ (ਸੀਸੀਐਮਬੀ) ਭੇਜਿਆ ਗਿਆ ਸੀ। ਇਸ ਦੇ ਬਾਅਦ, ਇਨ੍ਹਾਂ ਸ਼ੇਰਾਂ ਨੂੰ ਕੋਰੋਨਾ ਨਾਲ ਲਾਗ ਹੋਣ ਦੀ ਪੁਸ਼ਟੀ ਕੀਤੀ ਗਈ ਹੈ ।

 ਚਿੜੀਆਘਰ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਸਾਰਿਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।  ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਹ ਨਾਰਮਲ ਵਿਵਹਾਰ ਕਰ ਰਹੇ ਹਨ ਤੇ ਖਾਣਾ ਵੀ ਚੰਗੀ ਤਰ੍ਹਾਂ ਨਾਲ ਖਾ ਰਹੇ ਹਨ।

Share this Article
Leave a comment