ਅਸ਼ਵਿਨੀ ਵੈਸ਼ਨਵ ਨੇ ਰੇਲਵੇ ਸਟੇਸ਼ਨ ‘ਤੇ ਮੁਫਤ ਵਾਈਫਾਈ ਨੂੰ ਲੈ ਕੇ ਕੀਤਾ ਵੱਡਾ ਐਲਾਨ

Rajneet Kaur
2 Min Read

ਨਿਊਜ਼ ਡੈਸਕ: ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਦੇਸ਼ ਭਰ ਦੇ ਘੱਟੋ-ਘੱਟ 200 ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਸਜਾਇਆ ਜਾਵੇਗਾ। ਵੈਸ਼ਨਵ ਨੇ ਕਿਹਾ, “47 ਰੇਲਵੇ ਸਟੇਸ਼ਨਾਂ ਲਈ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਜਦਕਿ 32 ਸਟੇਸ਼ਨਾਂ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਰੇਲਵੇ ਪੁਨਰ-ਨਿਰਮਾਣ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।

ਮੰਤਰੀ ਨੇ ਕਿਹਾ, “ਸਰਕਾਰ ਨੇ 200 ਰੇਲਵੇ ਸਟੇਸ਼ਨਾਂ ਦੇ ਪੁਨਰ ਨਿਰਮਾਣ ਲਈ ਇੱਕ ਮਾਸਟਰ ਪਲਾਨ ਤਿਆਰ ਕੀਤਾ ਹੈ। ਸਟੇਸ਼ਨਾਂ ‘ਤੇ ਓਵਰਹੈੱਡ ਸਪੇਸ ਬਣਾਏ ਜਾਣਗੇ, ਜਿਸ ਵਿੱਚ ਬੱਚਿਆਂ ਲਈ ਮਨੋਰੰਜਨ ਸਹੂਲਤਾਂ ਤੋਂ ਇਲਾਵਾ ਵੇਟਿੰਗ ਲੌਂਜ ਅਤੇ ਫੂਡ ਕੋਰਟ ਸਮੇਤ ਵਿਸ਼ਵ ਪੱਧਰੀ ਸਹੂਲਤਾਂ ਹੋਣਗੀਆਂ ।  ਵੈਸ਼ਨਵ ਨੇ ਇਹ ਵੀ ਕਿਹਾ ਕਿ ਰੇਲਵੇ ਸਟੇਸ਼ਨ ਖੇਤਰੀ ਉਤਪਾਦਾਂ ਦੀ ਵਿਕਰੀ ਲਈ “ਪਲੇਟਫਾਰਮ” ਵਜੋਂ ਕੰਮ ਕਰਨਗੇ।

ਇਸ ‘ਚ ਰੇਲਵੇ ਯਾਤਰੀਆਂ ਲਈ ਮੁਫਤ ਵਾਈ-ਫਾਈ ਦੀ ਸੁਵਿਧਾ ਵੀ ਉਪਲਬਧ ਹੈ। ਅੱਜ ਕੱਲ੍ਹ ਜ਼ਿਆਦਾਤਰ ਲੋਕ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ। ਜਿਸ ਵਿੱਚ ਮੁਫਤ ਵਾਈਫਾਈ ਦੀ ਸਹੂਲਤ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਟਵੀਟ ਕਰਕੇ ਰੇਲਵੇ ਸਟੇਸ਼ਨ ‘ਤੇ ਮੁਫਤ ਵਾਈਫਾਈ ਸੇਵਾ ਬਾਰੇ ਦੱਸਿਆ ਹੈ। ਜਿਸ ਨਾਲ ਯਾਤਰੀਆਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਮੰਤਰਾਲੇ ਦੇ 6105 ਰੇਲਵੇ ਸਟੇਸ਼ਨਾਂ ‘ਤੇ ਲੋਕਾਂ ਨੂੰ ਮੁਫਤ ਵਾਈਫਾਈ ਦੀ ਸਹੂਲਤ ਉਪਲਬਧ ਹੈ।

- Advertisement -

 

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment