ਭਾਰਤ ਨੇ ਸੂਮੀ ‘ਚ ਫਸੇ 694 ਵਿਦਿਆਰਥੀਆਂ ਨੂੰ ਕੱਢਿਆ : ਹਰਦੀਪ ਪੁਰੀ

TeamGlobalPunjab
1 Min Read
The Minister of State for Housing & Urban Affairs, Civil Aviation (Independent Charge) and Commerce & Industry, Shri Hardeep Singh Puri addressing at a Webinar - Swachh Bharat Mission, to celebrate the 6th Anniversary of SBM-Urban, in New Delhi on October 02, 2020.

ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਬੀਤੀ ਰਾਤ ਤੱਕ ਯੂਰਕੇਨ ਦੇ ਸੂਮੀ ਵਿੱਚ 694 ਭਾਰਤੀ ਵਿਦਿਆਰਥੀ ਸਨ, ਉਹ ਸਾਰੇ ਬੱਸਾਂ ਰਾਹੀਂ ਯੂਕਰੇਨ ਦੇ ਸ਼ਹਿਰ ਪੋਲਤਾਵਾ ਲਈ ਰਵਾਨਾ ਹੋ ਗਏ। ਦੂਤਘਰ ਦੇ ਨਿਰਦੇਸ਼ਾਂ ਮੁਤਾਬਕ ਵਿਦਿਆਰਥੀਆਂ ਨੂੰ ਵੀਡੀਓਗ੍ਰਾਫੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਸੂਮੀ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਕੁਝ ਹੀ ਦੇਰ ਵਿਚ ਬੱਸਾਂ ਰਵਾਨਾ ਹੋਣਗੀਆਂ। ਫਸੇ ਭਾਰਤੀ ਵਿਦਿਆਰਥੀਆਂ ਨੂੰ ਰੋਮਾਨੀਆ ਬਾਰਡਰ ਦੇ ਰਸਤੇ ਤੋਂ ਕੱਢਿਆ ਜਾਵੇਗਾ ਤੇ ਕੱਲ੍ਹ ਆਪ੍ਰੇਸ਼ਨ ਗੰਗਾ ਦੀ ਫਲਾਈਟ ਤੋਂ ਵਿਦਿਆਰਥੀ ਭਾਰਤ ਆਉਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment