ਆਸ਼ੀਸ਼ ਮਿਸ਼ਰਾ ਨੂੰ ਜੇਲ੍ਹ ਤੋਂ ਬਾਹਰ ਆਉਣ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ

TeamGlobalPunjab
2 Min Read

ਲਖਨਊ: ਲਖੀਮਪੁਰ ਖੀਰੀ  ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਨੂੰ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵੀ ਰਾਹਤ ਨਹੀਂ ਮਿਲੀ ਹੈ। ਆਸ਼ੀਸ਼ ਮਿਸ਼ਰਾ 9 ਅਕਤੂਬਰ ਤੋਂ ਜੇਲ੍ਹ ਵਿਚ ਬੰਦ ਹਨ। ਹਾਲਾਂਕਿ ਜ਼ਮਾਨਤ ਮਿਲਣ ਤੋਂ ਬਾਅਦ ਵੀ ਆਸ਼ੀਸ਼ ਮਿਸ਼ਰਾ ਦਾ ਜੇਲ੍ਹ ਤੋਂ ਬਾਹਰ ਆਉਣਾ ਅਜੇ ਥੋੜ੍ਹਾ ਮੁਸ਼ਕਲ ਹੈ ਕਿਉਂਕਿ ਜ਼ਮਾਨਤ ਹੁਕਮ ‘ਚ ਧਾਰਾ 320 ਅਤੇ 120ਬੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦੇ ਹੁਕਮਾਂ ਨੂੰ ਲੈ ਕੇ ਵਕੀਲ ਫਿਰ ਤੋਂ ਅਦਾਲਤ ਵਿੱਚ ਪਹੁੰਚੇ ਹਨ। ਫਿਲਹਾਲ  ਮੰਨਿਆ ਜਾ ਰਿਹਾ ਹੈ ਕਿ ਆਸ਼ੀਸ਼ ਮਿਸ਼ਰਾ ਨੂੰ ਇੱਕ-ਦੋ ਦਿਨ ਲਖੀਮਪੁਰ ਖੀਰੀ ਦੀ ਜੇਲ੍ਹ ਵਿੱਚ ਰਹਿਣਾ ਪਵੇਗਾ।

ਲਖੀਮਪੁਰ ਪੁਲਿਸ ਵੱਲੋਂ ਕੋਰਟ ਵਿਚ ਜੋ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਉਸ ਵਿਚ ਆਸ਼ੀਸ਼ ਮਿਸ਼ਰਾ ਨੂੰ ਆਈਪੀਸੀ ਦੀ ਧਾਰਾ 147, 148, 149, 302, 307, 326, 34, 427 ਅਤੇ 120ਵੀ ਤਹਿਤ ਦੋਸ਼ੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਆਰਮਸ ਐਕਟ ਦੀ ਧਾਰਾ 3/25, 5/27 ਅਤੇ 39 ਤਹਿਤ ਵੀ ਕੇਸ ਦਰਜ ਹੈ।ਹਾਲਾਂਕਿ ਹਾਈਕੋਰਟ ਵੱਲੋਂ ਜਾਰੀ ਬੇਲ ਆਰਡਰ ‘ਚ ਆਈਪੀਸੀ ਦੀ ਧਾਰਾ 147, 148, 149, 307, 326 ਅਤੇ 427 ਦੇ ਇਲਾਵਾ ਆਰਮਸ ਐਕਟ ਦੀ ਧਾਰਾ 34 ਅਤੇ 30 ਦਾ ਜ਼ਿਕਰ ਹੈ।

ਆਸ਼ੀਸ਼ ਮਿਸ਼ਰਾ ਦੀ ਤਰਫੋਂ ਹਾਈ ਕੋਰਟ ਦੇ ਲਖਨਊ ਬੈਂਚ ‘ਚ ਹੁਕਮਾਂ ‘ਚ ਸੁਧਾਰ ਲਈ ਅਰਜ਼ੀ ਦਾਇਰ ਕੀਤੀ ਗਈ ਹੈ ਤੇ ਹੁਣ ਸੁਣਵਾਈ ਹੋਵੇਗੀ।

- Advertisement -

Share this Article
Leave a comment