ਮੋਹਸਿਨ ਨਕਵੀ ਤੋਂ ਟਰਾਫੀ ਨਾਂ ਲੈਣ ’ਤੇ ਓਵੈਸੀ ਦਾ ਸਵਾਲ, ਕਿਹਾ- ਪਾਕਿਸਤਾਨ ਨਾਲ ਕ੍ਰਿਕਟ ਕਿਉਂ ਖੇਡ ਰਹੇ ਹੋ?

Global Team
3 Min Read

ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਮਹਿਲਾ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਮੋਹਸਿਨ ਨਕਵੀ ਤੋਂ ਟਰਾਫੀ ਨਾ ਲੈਣ ਦੇ ਮਾਮਲੇ ’ਤੇ ਸਿਆਸੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਮਾਮਲੇ ’ਤੇ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਨੇ ਸਵਾਲ ਚੁੱਕਿਆ ਹੈ।

ਮੋਹਸਿਨ ਨਕਵੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਹੋਣ ਦੇ ਨਾਲ-ਨਾਲ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਵੀ ਹਨ।

“ਪਾਕਿਸਤਾਨ ਨਾਲ ਕ੍ਰਿਕਟ ਕਿਉਂ ਖੇਡ ਰਹੇ ਹੋ?”

ਓਵੈਸੀ ਨੇ ਸਵਾਲ ਕੀਤਾ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਤਣਾਅ ਹੈ ਤਾਂ ਭਾਰਤ ਪਾਕਿਸਤਾਨ ਨਾਲ ਕ੍ਰਿਕਟ ਕਿਉਂ ਖੇਡ ਰਿਹਾ ਹੈ।

ਸੋਮਵਾਰ ਨੂੰ ANI ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਸਿੰਧੂ ਜਲ ਸਮਝੌਤਾ ਰੋਕਿਆ ਗਿਆ ਹੈ ਤਾਂ ICC ਦਾ ਕਾਂਟ੍ਰੈਕਟ ਕਿਵੇਂ ਜ਼ਰੂਰੀ ਹੋ ਸਕਦਾ ਹੈ। ਉਨ੍ਹਾਂ BCCI ਦੇ ਟੀਵੀ ਰਾਈਟਸ ਰਾਹੀਂ ਹੋਣ ਵਾਲੀ ਕਮਾਈ ਦਾ ਵੀ ਜ਼ਿਕਰ ਕੀਤਾ।

ਓਵੈਸੀ ਨੇ ਸਰਕਾਰ ’ਤੇ ਸਵਾਲ ਕਰਦਿਆਂ ਪਹਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਅਜਿਹੇ ਦੇਸ਼ ਨਾਲ ਕ੍ਰਿਕਟ ਖੇਡਣ ਨੂੰ ਲੈ ਕੇ ਸਰਕਾਰ ਨੂੰ ਆਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ।

ਭਾਰਤੀ ਟੀਮ ਦੇ ਕੋਚ ਨੇ ਕੀ ਕਿਹਾ?

ਭਾਰਤੀ ਮਹਿਲਾ ਟੀਮ ਦੇ ਕੋਚ ਅਮੋਲ ਮਜੂਮਦਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਟੀਮ BCCI ਵੱਲੋਂ ਅਪਣਾਏ ਗਏ ਰੁਖ਼ ’ਤੇ ਕਾਇਮ ਹੈ ਅਤੇ ਉਹ ਇਸ ਦਾ ਸਮਰਥਨ ਕਰਦੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਟੂਰਨਾਮੈਂਟ ਖ਼ਤਮ ਹੋ ਚੁੱਕਾ ਹੈ ਅਤੇ ਭਾਰਤੀ ਟੀਮ ਚੈਂਪੀਅਨ ਹੈ। ਉਨ੍ਹਾਂ ਲਈ ਇਹੀ ਸਭ ਤੋਂ ਮਹੱਤਵਪੂਰਨ ਗੱਲ ਹੈ।

BCCI ਨੇ ਕਿਹਾ- ਫ਼ੈਸਲਾ ਸਾਂਝੇ ਤੌਰ ’ਤੇ ਲਿਆ

BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਮੋਹਸਿਨ ਨਕਵੀ ਤੋਂ ਟਰਾਫੀ ਨਾ ਲੈਣ ਦਾ ਫ਼ੈਸਲਾ ਟੀਮ ਅਤੇ ਅਧਿਕਾਰੀਆਂ ਨੇ ਆਪਸ ਵਿੱਚ ਵਿਚਾਰ-ਵਟਾਂਦਰੇ ਤੋਂ ਬਾਅਦ ਸਾਂਝੇ ਤੌਰ ’ਤੇ ਲਿਆ ਸੀ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਝਗੜਾ ਜਾਂ ਟਕਰਾਅ ਨਹੀਂ ਹੋਇਆ। ਰਾਜੀਵ ਸ਼ੁਕਲਾ ਮੁਤਾਬਕ ਮੈਚ ਦੌਰਾਨ ਸਾਰੇ ਦੇਸ਼ਾਂ ਦੇ ਲੋਕ ਮੌਜੂਦ ਹੁੰਦੇ ਹਨ ਅਤੇ ਇੱਕ-ਦੂਜੇ ਨਾਲ ਮਿਲਦੇ ਹਨ, ਇਸ ਲਈ ਇਸ ਘਟਨਾ ਨੂੰ ਲੈ ਕੇ ਇੰਨੀ ਆਲੋਚਨਾ ਨਹੀਂ ਹੋਣੀ ਚਾਹੀਦੀ।

ਪਾਕਿਸਤਾਨ ਵੱਲੋਂ ਵੀ ਆਈ ਪ੍ਰਤੀਕਿਰਿਆ

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ’ਤੇ ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

‘ਦ ਡਾਨ’ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਟਰਾਫੀ ਲੈਣ ਤੋਂ ਇਨਕਾਰ ਕਰਨ ਨੂੰ ਬੇਹੱਦ ਮੰਦਭਾਗਾ ਦੱਸਿਆ। ਜੀਓ ਨਿਊਜ਼ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੀ “ਕੂਟਨੀਤਕ ਅਤੇ ਫੌਜੀ ਹਾਰ” ਨਹੀਂ ਮਿਟ ਸਕਦੀ।

Share This Article
Leave a Comment