ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਨੂੰ ਲੈ ਕੇ ਪਾਕਿਸਤਾਨ ਦੇ ਐਮਪੀ ਨੇ ਆਪਣੇ ਹੀ ਦੇਸ਼ ਦੀ ਖੋਲ੍ਹ ਦਿੱਤੀ ਪੋਲ

TeamGlobalPunjab
2 Min Read

ਇਸਲਾਮਾਬਾਦ: ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਲੈ ਕੇ ਪਾਕਿਸਾਤਨ ਨੇ ਵੱਡਾ ਖੁਲਾਸਾ ਕੀਤਾ। ਪਾਕਿਸਤਾਨ ਦੀ ਸੰਸਦ ਵਿੱਚ ਇੱਕ ਮੈਂਬਰ ਨੇ ਆਪਣੇ ਹੀ ਦੇਸ਼ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ।

ਸਾਂਸਦ ਅਯਾਜ਼ ਸਾਦਿਕ ਨੇ ਸੰਸਦ ‘ਚ ਬੋਲਦੇ ਹੋਏ ਕਿਹਾ ਕਿ ਜਦੋਂ ਅਭਿਨੰਦਨ ਦੀ ਰਿਹਾਈ ਹੋਣੀ ਸੀ ਤਾਂ ਪਾਕਿਸਤਾਨ ਸਰਕਾਰ ਕਾਫ਼ੀ ਦਬਾਅ ਵਿੱਚ ਸੀ। ਜਿਸ ਦੌਰਾਨ ਵਿਦੇਸ਼ ਮੰਤਰੀ ਮਹਿਮੂਦ ਸ਼ਾਹ ਕੁਰੈਸ਼ੀ ਨੇ ਕਿਹਾ ਸੀ ਕਿ ਜੇਕਰ ਅਭਿਨੰਦਨ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਭਾਰਤ ਸਾਡੇ ‘ਤੇ ਜ਼ਬਰਦਸਤ ਹਮਲਾ ਕਰ ਸਕਦਾ ਹੈ।

ਅਯਾਜ਼ ਸਾਦਿਕ ਨੇ ਸੰਸਦ ਵਿੱਚ ਦਾਅਵਾ ਕੀਤਾ, ਮੈਨੂੰ ਯਾਦ ਹੈ ਮਹਿਮੂਦ ਸ਼ਾਹ ਕੁਰੈਸ਼ੀ ਉਸ ਬੈਠਕ ਵਿੱਚ ਮੌਜੂਦ ਸੀ ਜਿੱਥੇ ਇਮਰਾਨ ਖ਼ਾਨ ਨੇ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੁਰੈਸ਼ੀ ਦੇ ਪੈਰ ਕੰਬ ਰਹੇ ਸੀ, ਮੱਥੇ ‘ਤੇ ਪਸੀਨਾ ਆ ਰਿਹਾ ਸੀ। ਇਸ ਦੇ ਨਾਲ ਹੀ ਅਯਾਜ਼ ਸਾਦਿਕ ਨੇ ਕਿਹਾ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਛੱਡਣ ਲਈ ਵਿਦੇਸ਼ੀ ਮੰਤਰੀ ਮਹਿਮੂਦ ਸ਼ਾਹ ਕੁਰੈਸ਼ੀ ਨੇ ਖੁਦਾ ਦਾ ਵਾਸਤਾ ਵੀ ਪਾਇਆ ਸੀ। ਜਿਸ ਕਾਰਨ ਪਾਕਿਸਤਾਨ ਨੂੰ ਅਭਿਨੰਦਨ ਦੀ ਰਿਹਾਈ ਨਾਲ ਦੀ ਨਾਲ ਹੀ ਕਰਨੀ ਪਈ ਸੀ।

ਪੁਲਵਾਮਾ ‘ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਕਾਫ਼ੀ ਤਣਾਅ ਵੱਧ ਗਿਆ ਸੀ। ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ 27 ਫਰਵਰੀ 2019 ਪਾਕਿਸਤਾਨ ਦੇ ਲੜਾਕੂ ਜਹਾਜ਼ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਜਾ ਡਿੱਗੇ ਸਨ। ਅਭਿਨੰਦਨ ਦਾ ਜਹਾਜ਼ ਵੀ ਕਰੈਸ਼ ਹੋ ਗਿਆ ਸੀ ਜਦਕਿ ਉਹਨਾਂ ਨੇ ਪਾਕਿਸਤਾਨ ਦੇ ਲੜਾਕੂ ਜਹਾਜ਼ ਐਫ-16 ਨੂੰ ਮਾਰ ਗਿਰਾਇਆ ਸੀ। ਜਿਸ ਤੋਂ ਬਾਅਦ ਪਾਕਿਸਤਾਨ ਆਰਮੀ ਨੇ ਅਭਿਨੰਦਨ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਸੀ।

- Advertisement -

Share this Article
Leave a comment