ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਨੂੰ ਨਹੀਂ ਮਿਲੀ ਜ਼ਮਾਨਤ, 7 ਅਕਤੂਬਰ ਤੱਕ ਰਹਿਣਗੇ ਹਿਰਾਸਤ ‘ਚ

TeamGlobalPunjab
1 Min Read

ਮੁੰਬਈ: ਡਰੱਗਜ਼ ਮਾਮਲੇ ‘ਚ ਗ੍ਰਿਫਤਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਨੂੰ ਅਦਾਲਤ ਨੇ 7 ਅਕਤੂਬਰ ਤੱਕ ਐਨਸੀਬੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐਨਸੀਬੀ ਨੇ ਅਦਾਲਤ ਤੋਂ 11 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ 3 ਦਿਨ ਦੀ ਹਿਰਾਸਤ ਮਨਜ਼ੂਰ ਕੀਤੀ।

ਇਸ ਦੇ ਨਾਲ ਹੀ ਅਦਾਲਤ ਨੇ ਆਰਿਅਨ ਖਾਨ  ਦੇ ਦੋਸ‍ਤ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਵੀ ਵੀਰਵਾਰ ਤੱਕ ਐੱਨਸੀਬੀ ਦੀ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਦਿੱਤੇ ਹਨ।

ਮਾਮਲੇ ਦੀ ਸੁਣਵਾਈ ਦੇ ਦੌਰਾਨ ਸ਼ਾਹਰੁਖ ਖਾਨ ਦੇ ਮੈਨੇਜਰ ਅਤੇ ਉਨ੍ਹਾਂ ਦੇ ਗਾਰਡ ਖੁਦ ਅਦਾਲਤ ਵਿੱਚ ਮੌਜੂਦ ਸਨ। ਇਸ ਤੋਂ ਪਹਿਲਾਂ ਵਧੀਕ ਮੈਟਰੋਪੋਲੀਟਨ ਮੈਜਿਸਟਰੇਟ ਆਰਕੇ ਰਾਜੇ ਨੇ ਆਰੀਅਨ ਖਾਨ ਨੂੰ ਐਤਵਾਰ ਨੂੰ ਇੱਕ ਦਿਨ ਲਈ ਐਨਸੀਬੀ ਦੀ ਹਿਰਾਸਤ ਵਿੱਚ ਭੇਜਿਆ ਸੀ।

Share this Article
Leave a comment