ਅਰਵਿੰਦ ਕੇਜਰੀਵਾਲ ਨੇ ਰੰਗ ਬਦਲਣ ਦੀ ਦੌੜ ’ਚ ਗਿਰਗਿਟ ਨੂੰ ਹਰਾਇਆ: ਮਨਜਿੰਦਰ ਸਿੰਘ ਸਿਰਸਾ

Prabhjot Kaur
3 Min Read

ਚੰਡੀਗੜ੍ਹ: ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੰਗ ਬਦਲਣ ਦੀ ਦੌੜ ਵਿਚ ਗਿਰਗਿਰਟ ਨੂੰ ਹਰਾ ਕੇ ਵੱਡੇ ਫ਼ਰਕ ਨਾਲ ਦੌੜ ਜਿੱਤ ਲਈ ਹੈ ਤੇ ਪਾਰਲੀਮਾਨੀ ਚੋਣਾਂ ਵਾਸਤੇ ਕਾਂਗਰਸ ਨਾਲ ਗਠਜੋੜ ਕਰ ਕੇ ਉਹਨਾਂ ਅਜਿਹਾ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਆਪਣੇ ਸਿਆਸੀ ਸਫਰ ਵਿਚ ਜੋ ਪਾਖੰਡ ਅਤੇ ਦੋਗਲਾਪਨ ਕੇਜਰੀਵਾਲ ਨੇ ਵਿਖਾਇਆ ਹੈ, ਉਸਦੀ ਕੋਈ ਬਰਾਬਰੀ ਨਹੀਂ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪਹਿਲੀ ਵਾਰ ਚੋਣ ਕਾਂਗਰਸ ਪਾਰਟੀ ਦੇ ਖਿਲਾਫ ਲੜੀ ਸੀ ਪਰ ਚੋਣਾਂ ਮਗਰੋਂ ਕਾਂਗਰਸ ਨਾਲ ਹੀ ਗਠਜੋੜ ਕਰ ਕੇ ਸਰਕਾਰ ਬਣਾ ਲਈ। ਫਿਰ ਉਹਨਾਂ ਕਾਂਗਰਸ ਪਾਰਟੀ ਦੇ ਲੱਤ ਮਾਰ ਦਿੱਤੀ ਤੇ ਕਾਂਗਰਸ ਅਤੇ ਇਸਦੀ ਲੀਡਰਸ਼ਿਪ ਖਿਲਾਫ ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼ ਲਗਾਏ।

ਭਾਜਪਾ ਦੇ ਕੌਮੀ ਸਕੱਤਰ ਨੇ ਕੇਜਰੀਵਾਲ ਵੱਲੋਂ ਬੀਤੇ ਸਮੇਂ ਵਿਚ ਕੀਤੇ ਟਵੀਟ ਪੜ੍ਹਦਿਆਂ ਕਿਹਾ ਕਿ ਕੇਜਰੀਵਾਲ ਨੇ ਲਿਖਿਆ ਸੀ ਕਿ ਜੇਕਰ ਕੈਗ ਨਾਲ ਹੁੰਦੀ ਤਾਂ ਕਾਂਗਰਸ ਨੇ ਕਦੋਂ ਦਾ ਦੇਸ਼ ਵੇਚ ਦਿੱਤਾ ਹੁੰਦਾ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤੇ ਸਨ ਕਿ ਉਹਨਾਂ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਮਾਮਲੇ ਵਿਚ ਹੋਏ ਭ੍ਰਿਸ਼ਟਾਚਾਰ ਲਈ ਗਾਂਧੀ ਪਰਿਵਾਰ ਦੀ ਭੂਮਿਕਾ ਦੀ ਜਾਂਚ ਕਿਉਂ ਨਹੀਂ ਕਰਵਾਈ।

ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਦੇ ਦਿੱਲੀ ਦੇ ਆਗੂ ਵੀ ਹਮੇਸ਼ਾ ਕੇਜਰੀਵਾਲ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਸਨ ਭਾਵੇਂ ਉਹ ਸ਼ੀਸ਼ ਮਹਿਲ ਦੀ ਉਸਾਰੀ ਦਾ ਮਾਮਲਾ ਹੋਵੇ, ਖਾਰਜ ਕੀਤੀ ਦਿੱਲੀ ਦੀ ਸ਼ਰਾਬ ਨੀਤੀ ਜਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੇ ਹੋਰ ਸਕੈਂਡਲ ਹੋਣ।

- Advertisement -

ਉਹਨਾਂ ਕਾਂਗਰਸ ਲੀਡਰਾਂ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤੇ ਕਿ ਕੀ ਉਹਨਾਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ’ਸਪੈਸ਼ਲ ਵਾਸ਼ਿੰਗ ਮਸ਼ੀਨ’ ਵਿਚ ਧੋਤੇ ਗਏ ਹਨ ਜਿਸ ਮਗਰੋਂ ਹੁਣ ਉਹ ਭ੍ਰਿਸ਼ਟਾਚਾਰ ਦੇ ਸਾਰੇ ਦੋਸ਼ਾਂ ਤੋਂ ਮੁਕਤ ਹੋ ਕੇ ਸਾਫ ਸੁਥਰੇ ਹੋ ਗਏ ਹਨ।
ਕੇਜਰੀਵਾਲ ’ਤੇ ਵਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਇਸ ਵਿਅਕਤੀ ਨੇ ਭਾਰਤੀ ਰਾਜਨੀਤੀ ਵਿਚ ਗਿਰਾਵਟ ਦਾ ਇਕ ਨਵਾਂ ਨੀਵਾਂ ਪੱਧਰ ਸਾਹਮਣੇ ਲਿਆਂਦਾ ਹੈ ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਰਕਾਰ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ’ਤੇ ਲੱਗੇ ਹਨ ਪਰ ਇਸ ਲਈ ਕੇਜਰੀਵਾਲ ਵਰਗੇ ਭ੍ਰਿਸ਼ਟ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਬਹੁਤ ਜ਼ਰੂਰੀ ਹਨ। ਉਹਨਾਂ ਕਿਹਾ ਕਿ ਆਪ ਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਗਠਜੋੜ ਦਾ ਇਕ ਨੁਕਾਤੀ ਏਜੰਡਾ ਦੇਸ਼ ਦੀ ਲੁੱਟ ਕਰਨਾ ਹੈ।

Share this Article
Leave a comment