ਖੰਨਾ ਦਾਣਾ ਮੰਡੀ ਪਹੁੰਚ ਕੇ CM ਭਗਵੰਤ ਮਾਨ ਨੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

TeamGlobalPunjab
2 Min Read

 ਖੰਨਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਉਂਝ ਤਾਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਜਾਇਜ਼ਾ ਲੈ ਲਿਆ ਗਿਆ ਸੀ ਪਰ ਮੈਂ ਅੱਜ ਖੁਦ ਇਥੇ ਮੰਡੀਆਂ ਦੇ ਪ੍ਰਬੰਧ ਵੇਖਣ ਆਇਆ ਹਾਂ ਕਿ ਕਿਸਾਨਾਂ ਨੂੰ  ਪੀਣ ਵਾਲੇ ਪਾਣੀ, ਬਾਥਰੂਮ, ਲੇਬਰ ਨੂੰ ਬੈਠਣ ਵਾਲੀ ਜਗ੍ਹਾ ਆਦਿ ਦੀ ਕੋਈ ਮੁਸ਼ਕਲ ਨਾ ਆਏ।

ਮੁੱਖਮੰਤਰੀ ਨੇ ਇੱਕ ਕਿਸਾਨ ਦੀ ਫਸਲ ਦੀ ਢੇਰੀ ਦੀ ਬੋਲੀ ਵੀ ਲਗਵਾਈ। ਉਹਨਾਂ ਕਿਹਾ ਕਿ ਬਾਹਰੀ ਸੂਬਿਆਂ ਤੋਂ ਕਣਕ ਪੰਜਾਬ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਦੀਆਂ ਮੰਡੀਆਂ ਚ ਆ ਕੇ ਜੇਕਰ ਕੋਈ ਫ਼ਸਲ ਖਰੀਦਣਾ ਚਾਹੁੰਦਾ ਹੈ ਤਾਂ ਟੈਕਸ ਅਦਾ ਕਰਕੇ ਐਮ ਐਸ ਪੀ ਤੋਂ ਉਪਰ ਖਰੀਦ ਸਕਦਾ ਹੈ।

CM ਮਾਨ ਨੇ ਕਿਹਾ ਕਿ ਪੰਜਾਬ ਵਿੱਚ 2262 ਮੰਡੀਆਂ ਨੇ ਜਿਨ੍ਹਾਂ ਵਿੱਚ 1862 ਪੱਕੀਆਂ ਤੇ 400 ਮੰਡੀਆਂ ਅਸਥਾਈ ਨੇ ਜੋ ਉਹ ਉਸੇ ਤਰ੍ਹਾਂ ਜਾਰੀ ਰਹਿਣਗੀਆਂ। ਇਸ ਵਾਰ 135 ਲੱਖ ਮੀਟਰਕ ਟਣ ਕਣਕ  ਆਉਣ ਦੀ ਉਮੀਦ ਹੈ, ਜਿਸ ਵਿੱਚੋਂ 9 ਤੋਂ ਸਾਢੇ 9 ਲੱਖ ਇਕੱਲੇ ਖੰਨਾ ਜ਼ਿਲ੍ਹੇ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਕਿਸਾਨ ਦੀ ਫ਼ਸਲ ਐਮਐਸਪੀ ਤੋਂ ਉਪਰ 5 ਰੁਪਏ ਵੱਧ ਵਿਕ ਰਹੀ ਹੈ। ਯੂਕ੍ਰੇਨ ‘ਚ ਮੰਗ ਵਧਣ ਕਰਕੇ ਨਿੱਜੀ ਖਰੀਦ ਜਿਆਦਾ ਹੋਵੇਗੀ ਜੋਕਿ ਵਧੀਆ ਗੱਲ ਹੈ। ਐੱਮ.ਐੱਸ.ਪੀ. ਤੋਂ ਉਪਰ ਕੋਈ ਵੀ ਕਣਕ ਖਰੀਦ ਸਕਦਾ ਹੈ। ਮੰਡੀ ਦਾ ਟੈਕਸ ਮੰਡੀ ਬੋਰਡ ਕੋਲ ਜਾ ਰਿਹਾ ਹੈ। ਸਾਨੂੰ ਟੈਕਸ ਦੇ ਕੇ ਸਾਡੀ ਅਧਿਕਾਰਤ ਮੰਡੀ ਤੋਂ ਫਸਲ ਖਰੀਦਣ ਤਾਂ ਕਿਸਾਨ ਆਪੇ ਖੁਸ਼ ਹੋ ਜਾਏਗਾ।

ਕਿਸਾਨ ਨੂੰ ਨਿੱਜੀ ਖਰੀਦ ਦਾ ਭੁਗਤਾਨ ਵੀ 24 ਤੋਂ 48 ਘੰਟੇ ਚ ਹੋਵੇਗਾ। ਸਾਰਾ ਰਿਕਾਰਡ ਆਨਲਾਈਨ ਹੋਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment