ਇਸ ਦੇਸ਼ ‘ਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਮੰਗੀ ਸਵੈ-ਇੱਛਾ ਮੌਤ

TeamGlobalPunjab
2 Min Read

ਨਿਊਜ਼ ਡੈਸਕ: ਲੰਬਾ ਜੀਵਨ ਜਿਉਣ ਦੀ ਇੱਛਾ ਹਰ ਕਿਸੇ ਦੀ ਹੁੰਦੀ ਹੈ ਪਰ ਕੁੱਝ ਲੋਕ ਜੋ ਗੰਭੀਰ ਬੀਮਾਰੀਆਂ ਨਾਲ ਪੀੜਤ ਹੁੰਦੇ ਹਨ ਜਾਂ ਹੋਰ ਕਾਰਨਾਂ ਕਰਕੇ ਸਰਕਾਰ ਤੋਂ ਸਵੈ-ਇੱਛਾ ਮੌਤ ਦੀ ਮੰਗ ਵੀ ਕਰਦੇ ਹਨ। ਹਾਲਾਂਕਿ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਪਰ ਨੀਦਰਲੈਂਡ ‘ਚ ਇੱਕ-ਦੋ ਨਹੀਂ ਸਗੋਂ 10,156 ਲੋਕਾਂ ਨੇ ਸਰਕਾਰ ਤੋਂ ਸਵੈ-ਇੱਛਾ ਮੌਤ ਦੀ ਮੰਗ ਕੀਤੀ ਹੈ। ਇਨ੍ਹਾਂ ਸਭ ਦੀ ਉਮਰ 55 ਸਾਲ ਤੋਂ ਜ਼ਿਆਦਾ ਹੈ ਇਹ ਖੁਲਾਸਾਵਾਲਾ ਖੁਲਾਸਾ ਉਸ ਦੇਸ਼ ਦੀ ਸਰਕਾਰ ਦੀ ਇੱਕ ਜਾਂਚ ਵਿੱਚ ਹੋਇਆ ਹੈ ।

ਸ਼ੁੱਕਰਵਾਰ ਨੂੰ ਇੱਥੇ ਦੀ ਸੰਸਦ ਵਿੱਚ ਦੇਸ਼ ਦੇ ਸਿਹਤ ਮੰਤਰੀ ਅਤੇ ਡੱਚ ਸੰਸਦ ਕਰਿਸਚਿਅਨ ਡੈਮੋਕਰੈਟ ਹਿਊਗੋ ਡੀ ਜੋਂਗ ਨੇ ਇੱਕ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ ਨੀਦਰਲੈਂਡ ਵਿੱਚ ਸਵੈ-ਇੱਛਾ ਮੌਤ ਮੰਗਣ ਵਾਲੇ ਲੋਕਾਂ ਦੀ ਆਬਾਦੀ ਦੇਸ਼ ਦੀ ਕੁੱਲ ਜਨਸੰਖਿਆ ਦਾ 0.18 ਫੀਸਦੀ ਹੈ। ਦਰਅਸਲ, ਇਹ ਲੋਕ ਗੰਭੀਰ ਬੀਮਾਰੀਆਂ ਨਾਲ ਪੀੜਤ ਹਨ ਅਤੇ ਆਪਣੀ ਜ਼ਿੰਦਗੀ ਨੂੰ ਖੁਦ ਖਤਮ ਕਰਨਾ ਚਾਹੁੰਦੇ ਹਨ ।

ਵੈਨ ਵਿਜਗਾਰਡਨ ਕਮੀਸ਼ਨ ਨੇ ਸਵੈ ਇੱਛਾ ਮੌਤ ਦੀ ਜਾਂਚ ਦੀ ਰਿਪੋਰਟ ਤਿਆਰ ਕੀਤੀ ਹੈ । ਸਿਹਤ ਮੰਤਰੀ ਡੀ ਜੋਂਗ ਨੇ ਕਿਹਾ ਕਿ ਇਹ ਸਰਕਾਰ ਅਤੇ ਸਮਾਜ ਲਈ ਇੱਕ ਪ੍ਰਮੁੱਖ ਸਮਾਜਿਕ ਮੁੱਦਾ ਹੈ। ਇਸ ‘ਤੇ ਤੁਰੰਤ ਕੋਈ ਫੈਸਲਾ ਲੈਣਾ ਹੋਵੇਗਾ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਰਕਾਰ ਨੂੰ ਇੱਛਾ ਮੌਤ ਮੰਗਣ ਵਾਲੇ ਅਜਿਹੇ ਲੋਕਾਂ ਦੀ ਸਹਾਇਤਾ ਕਰਨੀ ਹੋਵੇਗੀ ਅਤੇ ਉਨ੍ਹਾਂ ਨੂੰ ਜਿਉਣ ਲਈ ਪ੍ਰੇਰਿਤ ਕਰਨਾ ਹੋਵੇਗਾ।

ਸੰਸਦ ‘ਚ ਐਲਾਨ ਕੀਤਾ ਗਿਆ ਹੈ ਕਿ ਉਹ 75 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੀ ਸਵੈ ਇੱਛਾ ਮੌਤ ਅਪੀਲ ਕਰਨ ਸਬੰਧੀ ਸੰਸਦ ਵਿੱਚ ਇੱਕ ਮਤਾ ਪੇਸ਼ ਕੀਤਾ ਜਾਵੇਗਾ, ਤਾਂਕਿ ਲੋਕ ਆਪਣੇ ਜੀਵਨ ਦਾ ਇੱਕ ਸਨਮਾਨਿਤ ਅੰਤ ਕਰ ਸਕਣ।

- Advertisement -

Share this Article
Leave a comment