ਪੰਜਾਬ ਦੀ ਕੈਬਨਿਟ ‘ਚ ਕੋਈ ਅਰੋੜਾ ਸ਼ਾਮਲ ਨਾਂ ਕਰਨ ‘ਤੇ ਅਰੋੜਾ ਬਿਰਾਦਰੀ ‘ਚ ਰੋਸ

TeamGlobalPunjab
2 Min Read

ਫਾਜ਼ਿਲਕਾ: ਪੰਜਾਬ `ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਹੁਣ ਸਰਕਾਰ ਬਣ ਚੁੱਕੀ ਹੈ ਅਤੇ ਜਿੱਤੇ ਹੋਏ ਵਿਧਾਇਕਾਂ ਨੂੰ ਮੰਤਰਾਲੇ ਵੀ ਸੌਂਪ ਦਿੱਤੇ ਗਏ ਹਨ, ਪਰ ਪੰਜਾਬ ਕੈਬਨਿਟ `ਚ ਅਰੋੜਾ ਬਿਰਾਦਰੀ ਦੇ ਕਿਸੇ ਵਿਧਾਇਕ ਨੂੰ ਕੋਈ ਵੀ ਮੰਤਰਾਲਾ ਨਾਂ ਦਿੱਤੇ ਜਾਣ ਤੋਂ ਅਰੋੜਾ ਬਿਰਾਦਰੀ ਖਾਸੀ ਨਰਾਜ਼ ਨਜ਼ਰ ਆ ਰਹੀ ਹੈ। ਜਿਸ ਨੂੰ ਲੈ ਕੇ ਅਬੋਹਰ ਦੀ ਅਰੋੜਾ ਵੰਸ਼ ਧਰਮਸ਼ਾਲਾ `ਚ ਸ਼ਹਿਰ ਦੀਆਂ ਅਰੋੜਾ ਬਿਰਾਦਰੀ ਨਾਲ ਸਬੰਧਤ ਸੰਸਥਾਵਾਂ ਦੇ ਆਗੂਆਂ ਨੇ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਜਿੱਥੇ ਅਰੋੜਾ ਬਿਰਾਦਰੀ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕੀਤੀ ਗਈ, ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਅਰੋੜਾ ਬਿਰਾਦਰੀ ਨਾਲ ਸਬੰਧਤ ਵਿਧਾਇਕਾਂ ‘ਚੋਂ ਕਿਸੇ ਨੂੰ ਵੀ ਕੈਬਨਿਟ `ਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਸੁਨਾਮ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਅਮਨ ਅਰੋੜਾ ਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸ ਲਈ ਉਨ੍ਹਾਂ ਦੀ `ਆਪ` ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਹੈ ਕਿ ਅਮਨ ਅਰੋੜਾ ਨੂੰ ਕੈਬਨਿਟ `ਚ ਸ਼ਾਮਲ ਕੀਤਾ ਜਾਵੇ।

ਇਸ ਮੌਕੇ `ਆਪ` ਦੇ ਜ਼ਿਲ੍ਹਾ ਪ੍ਰਧਾਨ ਨੇ ਅਰੋੜਾ ਬਿਰਾਦਰੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਇਸ ਮੰਗ ਨੂੰ ਪਾਰਟੀ ਹਾਈਕਮਾਨ ਤੱਕ ਪਹੁੰਚਾਉਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment