ਸੈਨਿਕ ਸਕੂਲ ਕਪੂਰਥਲਾ ਨੇ 2022-23 ਅਕਾਦਮਿਕ ਸਾਲ ਲਈ ਦਾਖ਼ਲੇ ਵਾਸਤੇ ਆਨਲਾਈਨ ਅਰਜ਼ੀਆਂ ਮੰਗੀਆਂ

TeamGlobalPunjab
2 Min Read

ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਵਿੱਦਿਅਕ ਉੱਤਮਤਾ ਅਤੇ ਮਾਣ ਦਾ ਪ੍ਰਤੀਕ ਹੈ ਜੋ ਸਾਲ 1961 ਵਿੱਚ ਸਥਾਪਿਤ ਹੋਇਆ। ਸਕੂਲ ਵਿੱਚ ਮੁੰਡਿਆਂ ਦੇ ਨਾਲ ਹੁਣ ਛੇਂਵੀ ਜਮਾਤ ਵਿੱਚ ਕੁੜੀਆਂ ਲਈ ਵੀ ਦਾਖਲਾ ਖੁੱਲਾ ਹੈ।ਸਕੂਲ ਪਹਿਲਾਂ ਹੀ ਅਕਾਦਮਿਕ ਸੈਸ਼ਨ 2021-22 ਵਿੱਚ ਛੇਂਵੀ ਜਮਾਤ ਦੀਆਂ 10 ਵਿਦਿਆਰਥਣਾਂ ਦਾ ਪਹਿਲਾ ਬੈਚ ਦਾਖਲ ਕਰ ਚੁੱਕਾ ਹੈ।

ਸੈਨਿਕ ਸਕੂਲ ਕਪੂਰਥਲਾ ਵਿੱਚ AISSEE ਲਈ ਦਾਖਲਾ 2022 ਵੈੱਬਸਾਈਟ https://aissee.nta.nic.in ‘ ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਲਿੰਕ ਸਕੂਲ ਦੀ ਵੈੱਬਸਾਈਟ https://sskapurthala.com ‘ ਤੇ ਵੀ ਉਪਲੱਬਧ ਹੈ । ਅਰਜ਼ੀਆਂ ਆਨਲਾਈਨ ਤੋਂ ਬਿਨਾਂ ਹੋਰ ਕਿਸੇ ਤਰਾਂ ਵੀ ਸਵੀਕਾਰ ਨਹੀਂ ਕੀਤੀਆਂ ਜਾਣਗੀਆ। ਆਨਲਾਈਨ ਅਰਜ਼ੀਆਂ 26 ਅਕਤੂਬਰ 2021 ( ਸ਼ਾਮ ਪੰਜ ਵਜੇ ) ਤੱਕ ਹੀ ਸਵੀਕਾਰ ਕੀਤੀਆਂ ਜਾਣਗੀਆਂ।

ਸੈਨਿਕ ਸਕੂਲ ਕਪੂਰਥਲਾ ਵਿੱਚ ਮੁੰਡੇ ਅਤੇ ਕੁੜੀਆਂ ਦੋਵਾਂ ਨੂੰ ਛੇਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ।ਵਿਸਤ੍ਰਿਤ ਜਾਣਕਾਰੀ https : /laissee.nta.nic.in ‘ ਤੇ ਜਾਣਕਾਰੀ ਬੁਲਟਿਨ ਵਿੱਚ ਉਪਲੱਬਧ ਹੈ।ਚਾਹਵਾਨ ਮਾਪੇ ਹਰੇਕ ਨਵੀਂ ਜਾਣਕਾਰੀ ਉੱਪਰ ਦਿੱਤੇ ਲਿੰਕ ਤੋਂ ਲੈ ਸਕਦੇ ਹਨ।

ਸਕੂਲ ਨੇ ਛੇਵੀਂ ਜਮਾਤ ਵਿੱਚ ਮੁੰਡਿਆਂ ਲਈ 60 ਅਤੇ ਕੁੜੀਆਂ ਲਈ 10 ਖਾਲੀ ਅਸਾਮੀਆਂ , ਇਸੇ ਤਰ੍ਹਾਂ ਨੋਵੀਂ ਜਮਾਤ ਵਿੱਚ ਸਿਰਫ ਮੁੰਡਿਆਂ ਲਈ 15 ਅਸਾਮੀਆਂ ਘੋਸ਼ਿਤ ਕੀਤੀਆਂ ਹਨ।ਛੇਵੀਂ ਜਮਾਤ ਵਿੱਚ ਦਾਖਲੇ ਲਈ ਇੱਕ ਉਮੀਦਵਾਰ ਦੀ ਉਮਰ 31 ਮਾਰਚ 2022 ਨੂੰ 10 ਤੋਂ 12 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ , ਭਾਵ ਉਸਦਾ ਜਨਮ ਅਕਾਦਮਿਕ ਸਾਲ 2022-23 ਵਿੱਚ ਦਾਖਲੇ ਲਈ 01 ਅਪ੍ਰੈਲ 2010 ਅਤੇ 31 ਮਾਰਚ 2012 ( ਦੋਵੇਂ ਦਿਨ ਸ਼ਾਮਲ ) ਦੇ ਵਿੱਚ ਹੋਣਾ ਚਾਹੀਦਾ ਹੈ।

- Advertisement -

ਇਸੇ ਤਰ੍ਹਾਂ ਨੌਵੀਂ ਜਮਾਤ ਵਿੱਚ ਦਾਖਲੇ ਲਈ ਉਮੀਦਵਾਰ ਦੀ ਉਮਰ 31 ਮਾਰਚ 2022 ਨੂੰ 13 ਤੋਂ 15 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ , ਭਾਵ ਉਹ ਅਕਾਦਮਿਕ ਸਾਲ 2022-23 ਵਿੱਚ ਦਾਖਲੇ ਲਈ 01 ਅਪ੍ਰੈਲ 2007 ਅਤੇ 31 ਮਾਰਚ 2009 ( ਦੋਵੇਂ ਦਿਨ ਸ਼ਾਮਲ ) ਦੇ ਵਿਚਕਾਰ ਪੈਦਾ ਹੋਇਆ ਹੋਣਾ ਚਾਹੀਦਾ ਹੈ।

ਸਰਵ ਭਾਰਤੀ ਸੈਨਿਕ ਸਕੂਲਾਂ ਦੀ ਦਾਖਲਾ ਪ੍ਰੀਖਿਆ 09 ਜਨਵਰੀ 2022 ( ਐਤਵਾਰ ) ਨੂੰ ਆਜੋਜਿਤ ਕੀਤੀ ਜਾਣੀ ਹੈ ਜੋ ਕਿ ਸਿੱਖਿਆ ਮੰਤਰਾਲੇ ਦੀ ਸਰਪ੍ਰਸਤੀ ਹੇਠ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਲਈ ਜਾਵੇਗੀ।

Share this Article
Leave a comment