ਲਾਵਾਰਿਸ ਪਸ਼ੂ ਨੂੰ ਬਚਾਉਣ ਦੇ ਚੱਕਰ ‘ਚ ਆਰਮੀ ਐਂਬੂਲੈਂਸ ਦੀ ਟਰੱਕ ਨਾਲ ਹੋਈ ਟੱਕਰ, 3 ਜਵਾਨਾਂ ਦੀ ਮੌਤ

TeamGlobalPunjab
1 Min Read

ਮੁਕਤਸਰ: ਅਬੋਹਰ ਤੋਂ ਬਠਿੰਡਾ ਵੱਲ ਜਾ ਰਹੀ ਆਰਮੀ ਐਂਬੂਲੈਂਸ ਦੀ ਬੀਤੀ ਦੇਰ ਰਾਤ ਟਰੱਕ ਨਾਲ ਟੱਕਰ ਹੋਣ ਨਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਹਨ।

ਹਾਦਸਾ ਮੁਕਤਸਰ ਦੇ ਮਲੋਟ ਵਿੱਚ ਪਿੰਡ ਕਰਮਗੜ੍ਹ ਦੇ ਨੇੜ੍ਹੇ ਬੁੱਧਵਾਰ ਦੇਰ ਰਾਤ ਵਾਪਰਿਆ। ਟੱਕਰ ਇੰਨੀਂ ਜ਼ਬਰਦਸਤ ਸੀ ਕਿ ਐਂਬੂਲੈਂਸ ਦੇ ਪਰਖੱਚੇ ਉੱਡ ਗਏ ਤੇ ਉਸ ‘ਚ ਸਵਾਰ ਤਿੰਨ ਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਜ਼ਖ਼ਮੀਆਂ ਨੂੰ ਪਿੰਡ ਦੇ ਲੋਕਾਂ ਨੇ ਐਂਬੂਲੈਂਸ ਤੋਂ ਬਾਹਰ ਕੱਢਿਆ ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ।

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਲਾਵਾਰਿਸ ਪਸ਼ੂ ਨੂੰ ਬਚਾਉਣ ਦੇ ਚੱਕਰ ਵਿੱਚ ਵਾਪਰਿਆ ਐਂਬੂਲੈਂਸ ਅਬੋਹਰ ਛਾਉਣੀ ਤੋਂ ਬਠਿੰਡਾ ਜਾ ਰਹੀ ਸੀ। ਉੱਥੇ ਹੀ ਟਰੱਕ ‘ਤੇ ਕੰਟੇਨਰ ਲੱਦਿਆ ਹੋਇਆ ਸੀ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

Share this Article
Leave a comment