ਟਰੈਕਟਰਾਂ ‘ਤੇ ਸਵਾਰ ਹੋ ਕੇ ਜਾਵਾਂਗੇ ਕੋਲਕਾਤਾ : ਟਿਕੈਤ

TeamGlobalPunjab
1 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਖਿਲਾਫ਼ ਅੱਜ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਕਿਸਾਨ ਵੱਲੋਂ ਮਹਾਪੰਚਾਇਤ ਬੁਲਾਈ ਗਈ। ਜਿੱਥੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਵੀ ਪਹੁੰਚੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਅਗਲਾ ਟਾਰਗੇਟ ਕੋਲਕਾਤਾ ਵਿੱਚ ਪਹੁੰਚਣਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਲਕਾਤਾ ਜਾਣ ਲਈ ਟਰੈਕਟਰ ਦੀ ਹੀ ਵਰਤੋਂ ਕੀਤੀ ਜਾਵੇਗੀ।

ਖਰਕ ਪੂਨੀਆਂ ਵਿਚ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੰਗਾਲ ਦੇ ਕਿਸਾਨ ਵੀ ਸੰਕਟ ਵਿਚ ਹਨ ਤੇ ਉਹ ਉਨ੍ਹਾਂ ਲਈ ਵੀ ਲੜਾਈ ਲੜਨਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨ 2 ਮਹੀਨਿਆਂ ‘ਚ ਫ਼ਸਲ ਦੀ ਕਟਾਈ ਲਈ ਵਾਪਸ ਘਰ ਚਲੇ ਜਾਵੇਗਾ। ਜੇ ਸਰਕਾਰ ਜ਼ਿਆਦਾ ਉਲਟ ਬੋਲਿਆ ਤਾਂ ਇਹ ਕਿਸਾਨ ਸਹੁੰ ਖਾਣਗੇ ਕਿ ਆਪਣੀ ਖੜ੍ਹੀ ਫਸਲ ਨੂੰ ਅੱਗ ਲਗਾ ਦੇਵਾਂਗੇ।

ਇਸ ਦੌਰਾਨ ਟਿਕੈਤ ਨੇ ਕਿਹਾ ਕਿ ਅਸੀਂ ਆਪਣੇ ਹੱਕ ਲੈਣ ਦੇ ਲਈ ਫਸਲ ਨੂੰ ਵੇਚਾਂਗੇ ਨਹੀਂ। ਜੇਕਰ ਸਰਕਾਰ ਨਹੀਂ ਮੰਨਦੀ ਤਾਂ ਦੇਸ਼ ਦੇ ਸਾਰੇ ਕਿਸਾਨ ਆਪਣੀਆਂ ਫਸਲਾਂ ਨੂੰ ਆਪਣੇ ਤੱਕ ਹੀ ਸੀਮਤ ਰੱਖਣਗੇ। ਇਸ ਦੌਰਾਨ ਟਿਕੈਤ ਨੇ ਕਿਹਾ ਕਿ ਹਰਿਆਣਾ ਤੋਂ ਬਾਅਦ ਹੁਣ ਪੱਛਮੀ ਬੰਗਾਲ, ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ।

Share this Article
Leave a comment