ਜਸ਼ਨ ਮਨਾਉਂਦੇ ਹੋਏ ਘਰ ਵਿਚ ਲੱਗੀ ਅੱਗ, ਬੱਚਿਆਂ ਸਮੇਤ 7 ਦੀ ਗਈ ਜਾਨ

TeamGlobalPunjab
1 Min Read

ਐਡਮਿੰਟਨ/ਕੈਲਗਰੀ : ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਦੇ ਨੇੜਲੇ ਕਸਬੇ ਚੈਸਟਰਮੇਅਰ ਵਿਚ ਕੈਨੇਡਾ ਡੇਅ ਦੇ ਜਸ਼ਨ ਮੌਕੇ ਹਾਦਸਾ ਵਾਪਰ ਗਿਆ। ਇੱਥੇ ਮਨਾਏ ਜਾ ਰਹੇ ਜਸ਼ਨ ਦੌਰਾਨ  ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ 2 ਪਰਿਵਾਰ ਇੱਕੋ ਘਰ ਵਿਚ ਰਹਿੰਦੇ ਸਨ। ਦੋਵੇਂ ਪਰਿਵਾਰ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਮ੍ਰਿਤਕਾਂ ਵਿਚ 4 ਬੱਚੇ ਸ਼ਾਮਲ ਹਨ।  ਘਰ ਦਾ ਮਾਲਕ ਅਮਜਦ ਕਮਾਲ ਹੈ।

ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਵਿਚ ਅਸਦ ਕਮਾਲ, ਰਾਫੀਆ ਕਮਾਲ, ਬਤੂਲ ਰਸ਼ਿਦ ਆਦਿ ਸ਼ਾਮਲ ਹਨ। ਮਰੇ ਬੱਚਿਆਂ ਦੀ ਉਮਰ 4 ਤੋਂ 12 ਅਤੇ ਬਾਕੀਆਂ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਸੀ। ਇਨ੍ਹਾਂ ਪਰਿਵਾਰਾਂ ਦੇ 5 ਲੋਕਾਂ ਨੇ ਬੜੀ ਮੁਸ਼ਕਲ ਨਾਲ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ।

- Advertisement -

 

ਭਾਵੇਂ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਪਰ ਜਾਣਕਾਰੀ ਮਿਲੀ ਹੈ ਕਿ ਘਰ ਦਾ ਸਾਰਾ ਸਮਾਨ ਸਡ਼ ਕੇ ਸੁਆਹ ਹੋ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਕਾਰਨਾਂ ਦਾ ਪਤਾ ਲਗਾ ਰਹੀ ਹੈ।

ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

 

- Advertisement -
Share this Article
Leave a comment